ਪੀਜੀ ਦੇਖਣ ਬਹਾਨੇ ਦੋ ਨੌਜਵਾਨਾਂ ਨੇ ਮਕਾਨ ਮਾਲਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਚੰਡੀਗੜ੍ਹ ਪੰਜਾਬ


ਜਲੰਧਰ, 22 ਜੁਲਾਈ, ਬੋਲੇ ਪੰਜਾਬ ਬਿਊਰੋ :


ਜਲੰਧਰ ਦੇ ਪੌਸ਼ ਇਲਾਕੇ ਮੋਤਾ ਸਿੰਘ ਨਗਰ ‘ਚ ਦੇਰ ਰਾਤ ਪੀਜੀ ਦੇਖਣ ਦੇ ਬਹਾਨੇ ਦਾਖਲ ਹੋਏ ਦੋ ਹਮਲਾਵਰਾਂ ਨੇ ਮਕਾਨ ਮਾਲਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਉਸ ਵਿਅਕਤੀ ਦੇ ਸਿਰ ‘ਤੇ ਕਈ ਵਾਰ ਕੀਤੇ ਜਾਣ ਤੋਂ ਬਾਅਦ ਵੀ ਉਸ ਨੂੰ ਲਹੂ-ਲੁਹਾਨ ਛੱਡ ਦਿੱਤਾ ਗਿਆ, ਪਰ ਵਿਅਕਤੀ ਨੇ ਹਿੰਮਤ ਦਿਖਾਉਂਦੇ ਹੋਏ ਦੋਵਾਂ ਹਮਲਾਵਰਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਦੀ ਪਛਾਣ ਕਰਨ ਭਾਰਦਵਾਜ ਵਜੋਂ ਹੋਈ ਹੈ।ਲੋਕਾਂ ਨੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ।
ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਕਰਨ ਭਾਰਦਵਾਜ ਨੇ ਦੱਸਿਆ ਕਿ ਦੇਰ ਰਾਤ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨ ਪੀਜੀ ਦੇਖਣ ਦੇ ਬਹਾਨੇ ਘਰ ‘ਚ ਦਾਖਲ ਹੋਏ। ਘਰ ਦੇ ਅੰਦਰ ਵੜ ਕੇ ਉਨ੍ਹਾਂ ਨੇ ਮੇਰੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਮੈਨੂੰ ਕਾਫੀ ਸੱਟ ਲੱਗੀ। ਕਰਨ ਭਾਰਦਵਾਜ ਨੇ ਅੱਗੇ ਦੱਸਿਆ ਕਿ ਮੇਰੇ ਸਾਥੀਆਂ ਨੇ ਮੈਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਲਿਆਂਦਾ, ਡਾਕਟਰਾਂ ਨੇ ਮੇਰੇ ਸਿਰ ‘ਤੇ ਟਾਂਕੇ ਲਗਾਏ ਹਨ।ਹਮਲਾਵਰਾਂ ਨੇ ਹਮਲਾ ਕਿਉਂ ਕੀਤਾ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਪੁਲਸ ਨੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।