ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ 1 ਕਰੋੜ 68 ਲੱਖ ਰੁਪਏ ਦੀ ਜਾਇਦਾਦ ਫਰੀਜ

ਚੰਡੀਗੜ੍ਹ ਪੰਜਾਬ


ਮੋਗਾ, 21 ਜੁਲਾਈ, ਬੋਲੇ ਪੰਜਾਬ ਬਿਊਰੋ ;


ਪੰਜਾਬ ਵਿੱਚ ਨਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਹੈ। ਪੁਲਿਸ ਨਸ਼ਾ ਤਸਕਰਾਂ ਦੀ ਬੇਨਾਮੀ ਜਾਇਦਾਦ ਨੂੰ ਫਰੀਜ਼ ਕਰ ਰਹੀ ਹੈ। ਐਤਵਾਰ ਨੂੰ ਮੋਗਾ ਪੁਲਿਸ ਨੇ ਦੋ ਤਸਕਰਾਂ ਦੀ ਜਾਇਦਾਦ ਨੂੰ ਫਰੀਜ ਕਰ ਦਿੱਤਾ। ਪੁਲੀਸ ਨੇ ਮੋਗਾ ਦੇ ਪਿੰਡ ਭਿੰਡਰਕਲਾਂ ਦੇ ਵਸਨੀਕ ਜਸਬੀਰ ਸਿੰਘ ਅਤੇ ਪਿੰਡ ਕੋਕਰੀ ਬੇਣੀਵਾਲਾ ਦੇ ਵਿਕਰਮਜੀਤ ਸਿੰਘ ਦੀ ਕਰੀਬ 1 ਕਰੋੜ 68 ਲੱਖ 84 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ ਕਰ ਲਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾਏ ਹਨ।
ਹੁਣ ਇਹ ਜਾਇਦਾਦ ਸਰਕਾਰੀ ਹੋ ਗਈ ਹੈ ਅਤੇ ਨਸ਼ਾ ਤਸਕਰਾਂ ਦਾ ਇਸ ਜਾਇਦਾਦ ‘ਤੇ ਕੋਈ ਹੱਕ ਨਹੀਂ ਹੈ। ਕਿਉਂਕਿ ਮੁਲਜ਼ਮਾਂ ਨੇ ਇਹ ਜਾਇਦਾਦ ਨਸ਼ੇ ਦੇ ਕਾਰੋਬਾਰ ਤੋਂ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਗਾ ਦੇ ਪਿੰਡ ਕੋਕਰੀ ਬੇਣੀਵਾਲਾ ਦਾ ਰਹਿਣ ਵਾਲਾ ਵਿਕਰਮਜੀਤ ਸਿੰਘ ਨਸ਼ੇ ਦੀ ਤਸਕਰੀ ਕਰਦਾ ਸੀ ਅਤੇ ਉਸਦੇ ਖਿਲਾਫ ਐਨਡੀਪੀਐਸ ਦੇ ਕਈ ਕੇਸ ਦਰਜ ਹਨ। ਵਿਕਰਮਜੀਤ ਸਿੰਘ ਨੇ ਨਸ਼ੇ ਦੀ ਤਸਕਰੀ ਕਰਕੇ ਸਾਰੀ ਜਾਇਦਾਦ ਬਣਾਦੀ ਹੈ। ਪੁਲਸ ਨੂੰ ਹੁਕਮ ਆਉਣ ਤੋਂ ਬਾਅਦ ਉਸ ਦੀ 92 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ ਕਰਨ ਦਾ ਨੋਟਿਸ ਲਗਾਇਆ ਗਿਆ।
ਇੱਥੇ ਥਾਣਾ ਧਰਮਕੋਟ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮੋਗਾ ਦੇ ਪਿੰਡ ਭਿੰਡਰਕਲਾਂ ਦਾ ਰਹਿਣ ਵਾਲਾ ਜਸਬੀਰ ਸਿੰਘ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਦੇ ਕਈ ਕੇਸ ਦਰਜ ਹਨ। ਜਸਬੀਰ ਸਿੰਘ ਨੇ ਇਹ ਜਾਇਦਾਦ ਨਸ਼ਾ ਤਸਕਰੀ ਰਾਹੀਂ ਬਣਾਈ ਹੈ। ਸ਼ਨੀਵਾਰ ਨੂੰ ਹੁਕਮ ਮਿਲਣ ਤੋਂ ਬਾਅਦ ਪੁਲਸ ਨੇ ਐਤਵਾਰ ਨੂੰ ਜਸਬੀਰ ਸਿੰਘ ਦੀ 76 ਲੱਖ 34 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ ਕਰਨ ਦਾ ਨੋਟਿਸ ਚਿਪਕਾ ਦਿੱਤਾ।

Leave a Reply

Your email address will not be published. Required fields are marked *