ਪਠਾਨਕੋਟ ‘ਚ ਧਮਕੀ ਭਰੇ ਪੋਸਟਰ ਸੁੱਟਣ ਵਾਲਾ ਗ੍ਰਿਫਤਾਰ

ਚੰਡੀਗੜ੍ਹ ਪੰਜਾਬ


ਪਠਾਨਕੋਟ, 21 ਜੁਲਾਈ, ਬੋਲੇ ਪੰਜਾਬ ਬਿਊਰੋ :


ਪੁਲਿਸ ਨੂੰ ਬੀਤੇ ਕੱਲ੍ਹ ਤੜਕੇ 4:30 ਵਜੇ ਢਾਕੀ ਰੋਡ, ਬਾਲਾਜੀ ਨਗਰ, ਪਠਾਨਕੋਟ ਵਿਖੇ ਪਠਾਨਕੋਟ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਪੋਸਟਰਾਂ ਦੀ ਸੂਚਨਾ ਮਿਲੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਚੌਕਸੀ ਦਿਖਾਉਂਦੇ ਹੋਏ ਉਕਤ ਧਮਕੀ ਭਰੇ ਪੋਸਟਰ ਲਿਖਣ ਅਤੇ ਸੁੱਟਣ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ, ਜਿਸ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਉਹ ਹੀ ਇਸ ਸਾਰੀ ਖੇਡ ਦਾ ਮਾਸਟਰਮਾਈਂਡ ਨਿਕਲਿਆ। ਨਿਤਿਨ ਮਹਾਜਨ ਵਾਸੀ ਬਾਲਾਜੀ ਨਗਰ ਢਾਕੀ ਰੋਡ ਪਠਾਨਕੋਟ ਨੇ ਇਹ ਧਮਕੀ ਭਰੇ ਪੋਸਟਰ ਲਿਖ ਕੇ ਆਪਣੇ ਘਰ ਦੇ ਸਾਹਮਣੇ ਸੜਕ ‘ਤੇ ਸੁੱਟ ਦਿੱਤੇ ਸਨ।
ਇਸ ਤੋਂ ਬਾਅਦ ਉਸ ਨੇ ਕਹਾਣੀ ਬਣਾਈ ਸੀ ਕਿ ਚਾਰ ਅਣਪਛਾਤੇ ਵਿਅਕਤੀਆਂ ਨੇ ਇਹ ਪੋਸਟਰ ਸੁੱਟੇ ਹਨ ਅਤੇ ਉੱਥੇ ਖੜ੍ਹੀ ਹਿਮਾਚਲ ਨੰਬਰ ਦੀ ਇਨੋਵਾ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਹਨ। ਮੁਲਜ਼ਮ ਨਿਤਿਨ ਮਹਾਜਨ ਦੀ ਮਨਸ਼ਾ ਜਾਣ ਕੇ ਪੁਲਿਸ ਵੀ ਹੈਰਾਨ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਕਾਇਤਕਰਤਾ ਨਿਤਿਨ ਇਸ ਸਾਰੀ ਸਾਜ਼ਿਸ਼ ਦਾ ਮਾਸਟਰਮਾਈਂਡ ਸੀ। ਨਿਤਿਨ ਮਹਾਜਨ ਦੀ ਢਾਕੀ ਰੋਡ ‘ਤੇ ਦੁਕਾਨ ਹੈ। ਰਮੇਸ਼ ਨਾਂ ਦੇ ਵਿਅਕਤੀ ਦੀ ਕਾਰ ਕਰੀਬ ਦੋ ਮਹੀਨਿਆਂ ਤੋਂ ਉਸ ਦੀ ਦੁਕਾਨ ਦੇ ਅੱਗੇ ਖੜ੍ਹੀ ਸੀ। ਇਸ ਗੱਡੀ ਨੂੰ ਉਥੋਂ ਹਟਾਉਣ ਲਈ ਨਿਤਿਨ ਮਹਾਜਨ ਨੇ ਇਹ ਸਾਜ਼ਿਸ਼ ਰਚੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।