ਖੇਡ ਮੇਲਿਆਂ ਦਾ ਆਯੋਜਨ ਹੁੰਦੇ ਰਹਿਣਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਵਧੀਆ ਉਪਰਾਲਾ : ਕੁਲਵੰਤ ਸਿੰਘ

ਚੰਡੀਗੜ੍ਹ ਪੰਜਾਬ

ਸਪੀਡੀ ਅਰਥਲਿੰਗਸ ਅਤੇ ਉਪਰਾਲਾ ਫਾਊਂਡੇਸ਼ਨ ਦੀ ਤਰਫੋਂ ਦੂਸਰੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਅਨਸ਼ਿਪ -2024 ਦਾ ਆਯੋਜਨ

ਮੋਹਾਲੀ 21 ਜੁਲਾਈ ,ਬੋਲੇ ਪੰਜਾਬ ਬਿਊਰੋ :

ਸਪੀਡੀ ਅਰਥਲਿੰਗਸ ਅਤੇ ਸਮਾਜ ਸੇਵੀ ਸੰਸਥਾ ਉਪਰਾਲਾ ਫਾਊਂਡੇਸ਼ਨ ਦੀ ਤਰਫੋਂ ਦੂਸਰੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਅਨਸ਼ਿਪ -2024
ਦਾ ਆਯੋਜਨ ਕੀਤਾ ਗਿਆ , ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ ਇਸ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਅਨਸ਼ਿਪ -2024 ਦੇ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਨੰਨੇ- ਮੁੰਨੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਉਚੇਚੇ ਤੌਰ ਤੇ ਪਹੁੰਚੇ, ਇਸ ਮੌਕੇ ਤੇ ਖਿਡਾਰੀਆਂ ਦੇ ਵੱਲੋਂ ਪੂਰੇ ਉਰਸ਼ਾਹ ਦੇ ਨਾਲ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕੀਤਾ ਗਿਆ, ਇਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਕੌਂਸਲਰ- ਗੁਰਪ੍ਰੀਤ ਕੌਰ ਅਤੇ ਖੇਡ ਪ੍ਰੇਮੀਆਂ ਦੇ ਵੱਲੋਂ ਕਰਵਾਈ ਗਈ ਦੂਸਰੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਅਨਸ਼ਿਪ- 2024 ਖੇਡ ਜਗਤ ਦੇ ਲਈ ਇੱਕ ਵਧੀਆ ਉਪਰਾਲਾ ਹੈ, ਇਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ, ਅਜਿਹੇ ਖੇਡ- ਮੇਲਿਆਂ ਦਾ ਲਗਾਤਾਰ ਆਯੋਜਨ ਹੁੰਦੇ ਰਹਿਣ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਕਾਰਾਗਰ ਉਪਰਾਲਾ ਹੈ,


ਉਹਨਾਂ ਕਿਹਾ ਕਿ ਇਸ ਦੇ ਨਾਲ ਛੋਟੇ ਬੱਚਿਆਂ ਅਤੇ ਨੌਜਵਾਨ ਵਰਗ ਨੂੰ ਆਪਣਾ ਵਿਹਲਾ ਸਮਾਂ ਖੇਡਾਂ ਦੇ ਵਿੱਚ ਲਗਾਉਣ ਦੇ ਲਈ ਪ੍ਰੇਰਨਾ ਮਿਲਦੀ ਹੈ ਅਤੇ ਉਹ ਖੇਡ ਸਟੇਡੀਅਮ ਅਤੇ ਖੇਡ ਮੈਦਾਨ ਦੇ ਵਿੱਚ ਪੁੱਜ ਖੇਡ ਦੇ ਵਿੱਚ ਹਿੱਸਾ ਲੈਂਦੇ ਹਨ,ਇਸ ਨਾਲ ਨਾ ਸਿਰਫ ਉਹ ਆਪਣਾ, ਆਪਣੇ ਮਾਤਾ -ਪਿਤਾ ਅਤੇ ਆਪਣੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਂਦੇ ਹਨ, ਉੱਥੇ ਨਾਲ ਹੀ ਉਹ ਆਪਣੀ ਤੰਦਰੁਸਤੀ ਨੂੰ ਵੀ ਬਰਕਰਾਰ ਰੱਖਦੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖੇਡ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ ਨੂੰ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖਿਡਾਰੀਆਂ ਨੂੰ ਆਪਣੀ ਖੇਡ ਕਲਾ ਨਿਖਾਰਨ ਦੇ ਲਈ ਇੱਕ ਸਹੀ ਪਲੇਟਫਾਰਮ ਮਿਲ ਸਕੇ,


ਸਕੈਟਿੰਗ ਚੈਂਪੀਅਨਸ਼ਿਪ ਦੇ ਵਿੱਚ 5 ਤੋਂ 7 ਸਾਲ ਉਮਰ ਵਰਗ ਲੜਕੀਆਂ ਦੇ ਵਿੱਚ ਪ੍ਰੀਸ਼ਾ ਨੇ ਪਹਿਲਾ, ਸ੍ਰਿਸ਼ਟੀ ਨੇ ਦੂਸਰਾ ਜਦਕਿ ਅਮਾਨਤ ਨੇ ਤੀਸਰਾ ਸਥਾਨ ਹਾਸਿਲ ਕੀਤਾ, ਇਸੇ ਤਰ੍ਹਾਂ ਲੜਕਿਆਂ ਦੇ 9 ਤੋਂ 11 ਸਾਲ ਉਮਰ ਵਰਗ ਦੇ ਵਿੱਚ ਉਪਰਾਜ ਸਿੰਘ ਵੈਦਵਾਨ ਨੇ ਪਹਿਲਾ ਸੂਰਿਆ ਨੇ ਦੂਸਰਾ ਜਦਕਿ ਸਹਿਜਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਕੌਂਸਲਰ- ਗੁਰਪ੍ਰੀਤ ਕੌਰ, ਰਾਜੀਵ ਵਸਿਸਟ,ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ, ਡਾਕਟਰ ਕੁਲਦੀਪ ਸਿੰਘ, ਸਾਬਕਾ ਕੌਂਸਲਰ- ਆਰ.ਪੀ ਸ਼ਰਮਾ, ਅਵਿੰਦਰ ਸਿੰਘ ਗੋਸਲ, ਬਲਜੀਤ ਸਿੰਘ ਹੈਪੀ
ਸੈਕਟਰ 78 ਵਿਖੇ ਸਥਿਤ ਸਪੋਰਟਸ ਕੰਪਲੈਕਸ ਦੇ ਵਿੱਚ ਇਸ ਚੈਂਪੀਅਨਸ਼ਿਪ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਖਿਡਾਰੀ ਖੇਡ ਪ੍ਰੇਮੀ ਅਤੇ ਇਲਾਕੇ ਦੇ ਮੁਹਤਰਮਾ ਮੁਹਤਰਮ ਵੀ ਮੌਜੂਦ ਰਹੇ,

Leave a Reply

Your email address will not be published. Required fields are marked *