ਫਤਹਿਗੜ੍ਹ : ਨਹਿਰ ਵਿਚ ਡੁੱਬੇ ਵਿਅਕਤੀ ਨੂੰ ਬਚਾਉਂਦਿਆਂ ਦੋ ਹੋਰ ਡੁੱਬ ਗਏ

ਚੰਡੀਗੜ੍ਹ ਪੰਜਾਬ

ਫਤਹਿਗੜ੍ਹ, 20 ਜੁਲਾਈ,ਬੋਲੇ ਪੰਜਾਬ ਬਿਊਰੋ :

ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਅੱਪਰ ਬਾਰੀ ਦੁਆਬ ਨਹਿਰ ’ਚੋਂ ਨਿਕਲਦੀ ਲਾਹੌਰ ਬਰਾਂਚ ਨਹਿਰ ਵਿਚ ਪਿੰਡ ਜਾਂਗਲਾ ਨੇੜੇ ਬੀਤੀ ਸ਼ਾਮ ਤਿੰਨ ਵਿਅਕਤੀਆਂ ਦੇ ਰੁੜ ਜਾਣ ਦੀ ਦੁਖਦਾਈ ਖ਼ਬਰ ਹੈ। ਕਥਿਤ ਅਨੁਸਾਰ ਪਿੰਡ ਭਾਰਥਵਾਲ ਦੇ ਮੌਜੂਦਾ ਸਰਪੰਚ ਰਣਬੀਰ ਸਿੰਘ ਰਾਣਾ ਭੁੱਲਰ, ਜੋ ਪਿੰਡ ਜਾਂਗਲਾ ਨੇੜੇ ਆਪਣੀ ਖ਼ੇਤੀ ਕਰਦਾ ਹੈ, ਬੀਤੀ ਸ਼ਾਮ ਉਕਤ ਨਹਿਰ ਵਿਚ ਨਹਾਉਣ ਲਈ ਉਤਰਿਆ, ਅਤੇ ਪਾਣੀ ਵਿੱਚ ਡੁਬੱਣ ਲੱਗਾ।

ਜਿਸ ਨੂੰ ਡੁੱਬਦਾ ਦੇਖ ਕੇ ਉਸ ਨਾਲ ਕੰਮ ਕਰਨ ਵਾਲੇ ਤਿੰਨ ਸਾਥੀਆਂ ਮੱਖਣ ਸਿੰਘ ਮੁੱਖੋਂ, ਕਰਤਾਰ ਸਿੰਘ ਅਤੇ ਹੈਪੀ ਨੇ ਵੀ ਉਸ ਨੂੰ ਬਚਾਉਣ ਲਈ ਉਸ ਦੇ ਪਿੱਛੇ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ, ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਹੈਪੀ ਨਾਂਅ ਦਾ ਵਿਅਕਤੀ ਬਾਹਰ ਨਿਕਲ ਗਿਆ, ਜਦ ਕਿ ਦੂਸਰੇ ਦੋ ਵਿਅਕਤੀ ਵੀ ਉਕਤ ਸਰਪੰਚ ਦੇ ਪਿੱਛੇ ਰੁੜ ਗਏ। ਸਰਪੰਚ ਅਤੇ ਉਸ ਦੇ ਦੋਹਾਂ ਸਾਥੀਆਂ ਦਾ ਕੋਈ ਪਤਾ ਨਹੀਂ ਲੱਗਾ ਸੀ, ਜਿਨ੍ਹਾਂ ਦੀ ਭਾਲ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।