’
ਮੋਹਾਲੀ, 19 ਜੁਲਾਈ, ਬੋਲੇ ਪੰਜਾਬ ਬਿਊਰੋ :
ਪੰਜਾਬੀ ਦੇ ਉਭਰਦੇ ਨੌਜਵਾਨ ਗਾਇਕ ਅਨਮੋਲ ਸੱਲ੍ਹ ਦਾ ਪੰਜਾਬੀ ਗਾਣਾ ‘ਅੱਜ ਕੱਲ੍ਹ ਦੀਆਂ ਕੁੜੀਆਂ’ ਲੋਕਾਂ ਨੂੰ ਖੂਬ ਪਾਸੰਦ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਗਾਇਕ ਅਨਮੋਲ ਸੱਲ੍ਹ, ਮਾਡਲ ਪਾਲਕ ਸ਼ਰਮਾ, ਸੰਗੀਤਕਾਰ ਗੈਵਿਨ ਬੀਟਸ, ਪੀਆਰ ਤਾਰਾ ਫਲੋ, ਬੰਟੀ ਗਿੱਲ ਆਦਿ ਹਾਜ਼ਰ ਸਨ।
ਇਸ ਮੌਕੇ ਅਨਮੋਲ ਸੱਲ੍ਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਗੀਤ ਇਕ ਹਾਲਾਤ, ਹਕੀਕਤ ਨੂੰ ਬਿਆਨ ਕਰਦਾ ਗੀਤ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਨੂੰ ਬਜਾਓ ਗਾਣਾ ਸਟੂਡੀਓ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਹੁਣ ਤੱਕ ਇਸ ਗੀਤ ਨੂੰ 4 ਲੱਖ ਤੋਂ ਵੱਧ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮੰਨੋਰੰਜਨ ਭਰਪੂਰ ਗੀਤ ਹੈ, ਜਿਸ ਨੂੰ ਨੌਜਵਾਨਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਖੁਦ ਅਨਮੋਲ ਸੱਲ੍ਹ ਅਤੇ ਅਰੁਣ ਵੱਲੋਂ ਲਿਖਿਆ ਗਿਆ ਹੈ। ਗੀਤ ਦਾ ਸੰਗੀਤ ਗੈਵਿਨ ਬੀਟਸ ਅਤੇ ਅੰਮਿਤ ਮੌਂਗਾ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੇ ਡਾਇਰੈਕਟਰ ਅਰੁਣ ਫਿਲਮਜ਼ ਵੱਲੋਂ ਕੀਤਾ ਗਿਆ ਹੈ। ਇਸ ਗੀਤ ਦੀ ਪ੍ਰਮੋਸ਼ਨ ਪੋਸਟਿਵ ਵੈਬਿਜ਼ ਤੇ ਹੰਗਰ ਡਿਜ਼ੀਟਲ ਵੱਲੋਂ ਕੀਤੀ ਗਈ ਹੈ। ਡੀਓਪੀ ਸੋਨੂੰ ਮਲੋਕਪੁਰੀਆ ਹਨ। ਇਸ ਗੀਤ ਵਿੱਚ ਮਾਡਲ ਪਾਲਕ ਸ਼ਰਮਾ ਵੱਲੋਂ ਸ਼ਾਨਦਾਰ ਆਦਾਕਾਰੀ ਕੀਤੀ ਗਈ ਹੈ।
ਗਾਇਕ ਅਨਮੋਲ ਨੇ ਆਪਣੇ ਕੈਰੀਅਰ ਸਫਰ ਦੀ ਗੱਲ ਕਰਦਿਆਂ ਕਿਹਾ ਕਿ ਜੀ ਟੀਵੀ ਉਤੇ ਆਉਂਦੇ ਲਾਈਵ ਸ਼ੋਅ ਸਾ-ਰੇ-ਗਾ-ਮਾ-ਪਾ ਵਿੱਚ ਹਿੱਸਾ ਲੈਣ ਸਮੇਂ ਸ਼ਾਨਦਾਰ ਸਮਾਂ ਰਿਹਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਉਨ੍ਹਾਂ ਦੀ ਗਾਇਕਾਂ ਤੋਂ ਪੇਸ਼ ਕੀਤੇ ਜਾਂਦੇ ਸ਼ੇਅਰਾਂ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਡਾਇਰੈਕਟਰ ਅਨੂ ਮਾਲਿਕ ਵੱਲੋਂ ਵੀ ਉਨ੍ਹਾਂ ਦੀ ਗਾਇਕਾਂ ਤੇ ਲਿਖਤ ਨੂੰ ਸਲਾਹਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪਿਛਲੇ ਸਮੇਂ ਤੋਂ ਸਟੇਜ ਉਤੇ ਸ਼ੋਅ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਆਪਣੇ ਕੈਰੀਅਰ ਵਿਚ ਲਾਈਵ ਸ਼ੋਅ ਕਰਨਾ ਅਤੇ ਸਟੇਜ਼ ਸ਼ੋਅ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਹੋਰ ਕਈ ਪ੍ਰੋਜੈਕਟਾਂ ਉਤੇ ਕੰਮ ਚੱਲ ਰਿਹਾ ਹੈ।
ਗੀਤ ਦੀ ਵੀਡੀਓ ਸਬੰਧੀ ਗੱਲਬਾਤ ਕਰਦੇ ਹੋਏ ਵੀਡੀਓ ਡਾਇਰੈਕਟਰ ਅਰੁਣ ਨੇ ਕਿਹਾ ਕਿ ਵੀਡੀਓਗ੍ਰਾਫੀ ਲਈ ਜ਼ੀਰਕਪੁਰ ਦੇ ਆਸਪਾਸ ਖੇਤਰ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੀਤ ਦੀ ਵੀਡੀਓ ਨੂੰ ਬਣਾਉਣ ਸਮੇਂ ਨੌਜਵਾਨ ਦੀਆਂ ਇੱਛਾਵਾਂ ਦੇ ਮੁਤਾਬਕ ਥਾਵਾਂ ਨੂੰ ਚੁਣਿਆ ਗਿਆ ਹੈ।