ਸੋਸ਼ਲ ਮੀਡੀਆ ਪ੍ਰਭਾਵਕ, ਮਾਡਲ ਅਤੇ ਐਕਟਰ ਅਦਨਾਨ ਅਲੀ ਖਾਨ ਤੇ ਜਾਨ ਲੇਵਾ ਹਮਲਾ

ਚੰਡੀਗੜ੍ਹ ਪੰਜਾਬ

ਮਲੇਰਕੋਟਲਾ, 19 ਜੁਲਾਈ, ਬੋਲੇ ਪੰਜਾਬ ਬਿਊਰੋ :


ਸੋਸ਼ਲ ਮੀਡੀਆ ਪ੍ਰਭਾਵਕ, ਮਾਡਲ ਅਤੇ ਐਕਟਰ ਅਦਨਾਨ ਅਲੀ ਖਾਨ ‘ਤੇ ਮਲੇਰਕੋਟਲਾ ‘ਚ ਦੋ ਦਰਜਨ ਤੋਂ ਵੱਧ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਉਹ ਖੁਦ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚੇ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਉਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੰਜਾਬ ਪੁਲੀਸ ਨੇ ਸਿਰਫ਼ ਨਾਮ ਦੀ ਹੀ ਐਫਆਈਆਰ ਦਰਜ ਕੀਤੀ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਕੁਝ ਮੁਲਜ਼ਮਾਂ ਨੂੰ ਫੜ ਲਿਆ, ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਅਦਨਾਨ ਅਲੀ ਨੇ ਦੱਸਿਆ ਕਿ ਮਾਡਲ ਹੋਣ ਦੇ ਨਾਲ-ਨਾਲ ਉਹ ਮੁਸਲਿਮ ਟਾਈਗਰਜ਼ ਫੋਰਸ ਪੰਜਾਬ ਦਾ ਪ੍ਰਧਾਨ ਵੀ ਹੈ। ਉਨ੍ਹਾਂ ਦਾ ਉਦੇਸ਼ ਵਕਫ਼ ਜਾਇਦਾਦਾਂ ਨੂੰ ਭੂ-ਮਾਫ਼ੀਆ ਤੋਂ ਮੁਕਤ ਕਰਵਾਉਣਾ ਹੈ। ਖ਼ਾਸਕਰ ਮੁਸਲਿਮ ਭੂ-ਮਾਫ਼ੀਆ ਤੋਂ ਜਿਨ੍ਹਾਂ ਨੇ ਮਸਜਿਦਾਂ/ਈਦਗਾਹਾਂ ਸਮੇਤ ਵਕਫ਼ ਜ਼ਮੀਨਾਂ ‘ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਲਿਆ ਹੈ।
ਅਦਨਾਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਉਸ ਨੇ ਰਾਏਕੋਟ ਸ਼ਹਿਰ ਵਿੱਚ ਇੱਕ ਮਸਜਿਦ ਨੂੰ ਆਜ਼ਾਦ ਕਰਵਾਇਆ ਅਤੇ ਉਸ ਉੱਤੇ ਕਬਜ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ। ਇਸ ਨਾਲ ਭੂ-ਮਾਫੀਆ ਗੁੱਸੇ ‘ਚ ਆ ਗਿਆ ਅਤੇ ਉਨ੍ਹਾਂ ਨੇ 17 ਜੁਲਾਈ ਨੂੰ ਉਸ ਨੂੰ ਮਾਰਨ ਲਈ ਉਸ ‘ਤੇ ਹਮਲਾ ਕਰ ਦਿੱਤਾ।

Leave a Reply

Your email address will not be published. Required fields are marked *