ਸਾਹਿਤਕ ਪ੍ਰੇਮੀਆਂ ਵਲੋਂ ਵਣ ਮਹਾਂ-ਉਤਸਵ ਮਨਾਇਆ ਗਿਆ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 19 ਜੁਲਾਈ ,ਬੋਲੇ ਪੰਜਾਬ ਬਿਊਰੋ :

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਸੈਕਟਰ 51 ਵਿਚ ਵੱਖ ਵੱਖ ਪ੍ਰਕਾਰ ਦੇ ਬੂਟੇ ਲਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ। ਭਗਤ ਪੂਰਨ ਸਿੰਘ ਵਾਤਾਵਰਣ ਸੇਵਾ-ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਜੀ ਨੇ ਰੁੱਖਾਂ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੂਟੇ ਲਾਉਣ ਲਈ ਥਾਂ ਨੂੰ ਚੁਣਨਾ,ਬੂਟੇ ਨਰਸਰੀ ਤੋਂ ਲਿਆਉਣਾ ਅਤੇ ਅਗੋਂ ਸਾਂਭ ਸੰਭਾਲ ਕਰਨ ਬਾਰੇ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ।

ਪਾਰਕ ਵਿਚ ਬੂਟੇ ਲਾਉਣ ਦੀ ਸ਼ੁਰੂਆਤ ਇਸਤ੍ਰੀ ਮੈੰਬਰਾਂ ਵਲੋਂ ਬਹੇੜੇ ਦਾ ਬੂਟਾ ਲਾ ਕੇ ਕੀਤੀ ਗਈ। ਅਮਰਜੀਤ ਕੌਰ,ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਰਜਿੰਦਰ ਰੇਨੂੰ,ਚਰਨਜੀਤ ਕੌਰ ਬਾਠ, ਨੀਲਮ ਰਾਣਾ,ਪੱਤਰਕਾਰ ਸਤਵਿੰਦਰ ਕੌਰ, ਗੁਰਸ਼ਰਨ ਕੌਰ ਨੇ ਰਲਮਿਲ ਕੇ ਪਹਿਲਾਂ ਇਕ ਸਾਂਝਾ ਬੂਟਾ ਲਾਇਆ।ਹਰ ਇਕ ਇਸਤ੍ਰੀ ਮੈਂਬਰ ਨੇ ਆਪਣੇ ਨਾਂ ਦਾ ਇਕ ਇਕ ਬੂਟਾ ਵੱਖਰਾ ਲਾਇਆ।ਇਸੇ ਤਰਾਂ ਮਰਦ ਮੈਂਬਰਾਂ ਨੇ ਰਲਮਿਲ ਕੇ ਬੂਟੇ ਲਾਏ ਅਤੇ ਕੁਝ ਮੈਂਬਰਾਂ ਨੇ ਆਪਣੇ ਨਾਂ ਦੇ ਬੂਟੇ ਲਾਏ।

ਇਹਨਾਂ ਵਿਚ ਬਹੇੜਾ,ਅੰਬ, ਇਮਲੀ,ਚਕਰਾਥੀਆ,ਨਿੰਮ,ਅਲਤਮਾਸ,ਜਾਮਣ,ਕਚਨਾਰ,ਬਰਗਦ ਆਦਿ ਦੇ ਬੂਟੇ ਸ਼ਾਮਲ ਸਨ।ਮਾਡਲ ਜੇਲ੍ਹ ਚੰਡੀਗੜ੍ਹ ਦੇ ਵਿਹੜੇ ਵਿਚ ਵੀ ਕੁਝ ਬੂਟੇ ਲਾਏ ਗਏ।ਇਸ ਮੌਕੇ ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਤਰਸੇਮ ਰਾਜ,ਹਰਜੀਤ ਸਿੰਘ,ਸੱਜਣ ਸਿੰਘ, ਰਾਜਵਿੰਦਰ ਸਿੰਘ ਗੱਡੂ,ਪਰਲਾਦ ਸਿੰਘ, ਸੁਰਿੰਦਰ ਕੁਮਾਰ ਹਾਜ਼ਰ ਸਨ। ਬੂਟੇ ਲਾ ਕੇ ਰਿਫਰੈਸ਼ਮੈਂਟ ਕਰਨ ਵੇਲੇ ਕਈ ਮੈਂਬਰਾਂ ਨੇ ਰੁੱਖਾਂ ਬਾਰੇ ਗੀਤ ਵੀ ਸੁਣਾਏ।ਇਉਂ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੈਂਬਰਾਂ ਵਲੋਂ ਸਮਾਜ ਪ੍ਰਤੀ ਆਪਣੀ ਜਿੰਮੇਵਰੀ ਨਿਭਾਅ ਕੇ ਸੰਤੁਸ਼ਟੀ ਮਹਿਸੂਸ ਕੀਤੀ ਗਈ।


Leave a Reply

Your email address will not be published. Required fields are marked *