ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਮੁਫਤ ਆਈ ਚੈਕਅਪ ਕੈਂਪ ਦਾ ਆਯੋਜਨ

ਚੰਡੀਗੜ੍ਹ ਪੰਜਾਬ

ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਵੱਲੋਂ ਕੈਂਪਾਂ ਦਾ ਫਾਇਦਾ ਉਠਾਣਾ ਸਾਡੇ ਲਈ ਤਸੱਲੀਬਖਸ਼ ਗੱਲ : ਡਾਕਟਰ ਭਵਰਾ

ਮੋਹਾਲੀ 19 ਜੁਲਾਈ ,ਬੋਲੇ ਪੰਜਾਬ ਬਿਊਰੋ :

ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਸੰਸਥਾ – ਲਾਇਨਜ ਕਲੱਬ ਪੰਚਕੁਲਾ ਪ੍ਰੀਮੀਅਰ ਦੇ ਪ੍ਰੋਜੈਕਟ ਚੇਅਰਪਰਸਨ ਡਾਕਟਰ ਐਸ.ਐਸ. ਭਵਰਾ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੁੰਬੜਾ ਵਿਖੇ ਮੁਫਤ ਆਈ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਇਸ ਮੁਫਤ ਚੈਕ ਅਪ ਕੈਂਪ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋਜੈਕਟ ਚੇਅਰ ਪਰਸਨ ਡਾਕਟਰ ਐਸਐਸ ਕੋਬਰਾ ਨੇ ਕਿਹਾ ਕਿ ਲੋਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਇਸ ਤੋਂ ਅਗਾਂਹ ਵੀ ਲਗਾਤਾਰ ਮਰੀਜ਼ਾਂ ਦਾ ਮੁਫਤ ਚੈਕਅਪ ਕਰਨ ਦੇ ਲਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਜਾਂਦਾ ਰਹੇਗਾ, ਇਸ ਕੈਂਪ ਤੋਂ ਇਲਾਵਾ ਲਾਇਨਸ ਕਲੱਬ ਪੰਚਕੁਲਾ ਪ੍ਰੀਮੀਅਰ ਦੀ ਪੂਰੀ ਟੀਮ ਦੇ ਦੇ ਵੱਲੋਂ ਲਗਾਤਾਰ ਵੱਖ-ਵੱਖ ਖੇਤਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਚੇਅਰਪਰਸਨ- ਡਾਕਟਰ ਐਸ. ਐਸ. ਭਵਰਾ ਨੇ ਕਿਹਾ ਕਿ ਰੁੱਖ ਲਗਾਓ ਮੁਹਿੰਮ ਨੂੰ ਵੀ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ ਤਾਂ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ,
ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ, ਇਸ ਮੌਕੇ ਤੇ ਰਮਨ ਕੁਮਾਰ, ਦਿਨੇਸ਼ ਸਚਦੇਵਾ, ਗੁਰਸ਼ਰਨ ਸਿੰਘ, ਰਮਨਪ੍ਰੀਤ ਕੌਰ ਕੁੰਬੜਾ -ਕੌਂਸਲਰ, ਹਰਮੇਸ਼ ਸਿੰਘ ਕੁੰਬੜਾ,ਅਮਰੀਕ ਸਿੰਘ ਪੰਚ, ਗੁਲਜਾਰ ਸਿੰਘ ਕੈਪਟਨ, ਹੈਡ ਟੀਚਰ ਸੁਖਦੀਪ ਕੌਰ ਵੀ ਹਾਜ਼ਰ ਸਨ,

Leave a Reply

Your email address will not be published. Required fields are marked *