ਮੁੱਖ ਇੰਜੀਨੀਅਰ ਵੱਲੋਂ ਧੱਕੇਸ਼ਾਹੀ ਨਾਲ ਕੀਤੀਆਂ ਬਦਲੀਆਂ ਰੱਦ ਨਾ ਕੀਤੀਆਂ ਤਾਂ ਹੋਵੇਗਾ ਤਿੱਖੇ ਸੰਘਰਸ਼ ਦਾ ਐਲਾਨ ,ਬੀਬੀਐਮਬੀ ਯੂਨੀਅਨ

ਚੰਡੀਗੜ੍ਹ ਪੰਜਾਬ

ਨੰਗਲ ,19, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ) :


ਬੀ.ਬੀ.ਐਮ.ਬੀ ਵਰਕਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਸਮੂਹ ਯੂਨੀਅਨ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਦਿਆ ਨੰਦ ਜੋਸ਼ੀ ਨੇ ਦੱਸਿਆ ਕਿ ਮੀਟਿੰਗ ਵਿੱਚ ਮੁੱਖ ਇੰਜੀਨੀਅਰ ਵੱਲੋਂ ਜੋਂ ਮਿਹਨਤੀ ਵਰਕਰਾਂ ਪ੍ਰਤੀ ਘਟੀਆ ਰਵਈਆ ਆਪਨਾਇਆ ਗਿਆ ਹੈ। ਅਤੇ ਇੰਜੀਨੀਅਰ ਵੱਲੋਂ ਆਪਣੇ ਪੀਏ ਅਤੇ ਚਹੇਤਿਆਂ ਦੇ ਕਹਿਣ ਤੇ ਹਿਟਲਰ ਸ਼ਾਹੀ ਫਰਮਾਨ ਜਾਰੀ ਕਰਦਿਆਂ ਉਹਨਾਂ ਸੇਵਾਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਜੋਂ ਸੇਵਾਦਾਰ ਆਪਣੇ ਦਫਤਰ ਵਿੱਚ ਬਤੌਰ ਸੇਵਾਦਾਰ ਹੁੰਦੇ ਹੋਏ ਲਿਪਿਕ ਦੀਆਂ ਪੋਸਟਾਂ ਟਾਈਪਿੰਗ ਆਦਿ ਦਾ ਕੰਮ ਕਰਦੇ ਆ ਰਹੇ ਸਨ। ਉਹਨਾਂ ਦਫਤਰਾਂ ਵਲੋ ਵੀ ਇਹਨਾਂ ਦੀ ਬਦਲੀਆਂ ਰੋਕਣ ਲਈ ਅਪੀਲ ਕੀਤੀ ਗਈ ਸੀ । ਫਿਰ ਵੀ ਮੁੱਖ ਇੰਜੀਨੀਅਰ ਵੱਲੋਂ ਆਪਣਾ ਮੁਲਾਜ਼ਮ ਵਿਰੋਧੀ ਅਤੇ ਹੈਂਕੜਬਾਜ਼ ਰਵਈਆ ਨਹੀਂ ਛੱਡਿਆ ਸਗੋਂ ਮੈਂ ਨਹੀਂ ਮਾਨੂੰ ਨੂੰ ਤੇ ਅੜੀਅਲ ਰਵਈਆ ਜਾਰੀ ਰੱਖਿਆ। ਪਹਿਲਾਂ ਵੀ ਆਮ ਬਦਲੀਆਂ ਹੁੰਦੀਆਂ ਸਨ ਵਿਸ਼ੇਸ਼ ਤੌਰ ਤੇ ਡਫਾਲਟਰ ਹੋਏ, ਡਿਊਟੀ ਢੰਗ ਨਾਲ ਨਾ ਕਰਦਾ ਹੋਵੇ, ਉਹਨਾਂ ਨੂੰ ਵੀ ਬਦਲੀ ਕਰਨ ਤੋਂ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਸੀ। ਜੇਕਰ ਤੁਸੀ ਨਾ ਸੁਧਰੇ ਤਾ ਤੁਹਾਡੀ ਬਦਲੀ ਕਰ ਦਿੱਤੀ ਜਾਵੇਗੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਵਰਕਰ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਕਰਦਾ ਆ ਰਿਹਾ ਹੈ। ਪਰ ਉਸ ਦਾ ਦਫ਼ਤਰ ਵੀ ਉਸ ਦੀ ਪੂਰੀ ਸਿਫਾਰਸ਼ ਕਰਦਾ ਆ ਰਿਹਾ ਹੈ ਕੇ ਇਹ ਵਰਕਰ ਬਹੁਤ ਮਿਹਨਤੀ ਹੈ ਈਮਾਨਦਾਰ ਹੈ। ਦਫ਼ਤਰ ਦੇ ਸਾਰੇ ਕੰਮ ਮੋਹਰੇ ਹੋ ਕੇ ਕਰਦਾ ਹੈ। ਇਸ ਦੀ ਬਦਲੀ ਰੋਕ ਦਿੱਤੀ ਜਾਵੇ । ਜੇਕਰ ਦਫ਼ਤਰ ਦੀ ਬੇਨਤੀ ਤੋਂ ਬਾਅਦ ਵੀ ਬਦਲੀ ਨਹੀਂ ਰੋਕੀ ਜਾ ਰਹੀ ਤਾਂ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਮੁੱਖ ਇੰਜੀਨੀਅਰ ਇਹਨਾਂ ਵਰਕਰਾਂ ਨਾਲ ਮਾਨਸਿਕ ਪਰੇਸ਼ਾਨ ਕਰਕੇ ਆਪਣੀ ਕੋਈ ਪਰਸਨਲ ਦੁਸ਼ਮਣੀ ਕੱਢਣਾ ਚਾਹੁੰਦੇ ਹਨ। ਇਸ ਨੂੰ ਧਕੇਸ਼ਾਹੀ ਨੂੰ ਬੀ ਬੀ ਐਮ.ਬੀ ਵਰਕਰ ਯੂਨੀਅਨ ਤੇ ਇਨਸਾਫ਼ ਪਸੰਦ ਜਥੇਬੰਦੀਆਂ ਕਿਸੇ ਵੀ ਸੂਰਤ ਵਿੱਚ ਬਰਦਾਰਸ਼ਤ ਨਹੀਂ ਕਰੁੰਗੀਆ। ਜੇਕਰ ਮੁੱਖ ਇੰਜੀਨੀਅਰ ਵੱਲੋਂ ਇਹਨਾਂ ਵਰਕਰਾਂ ਦੀਆਂ ਬਿਨਾ ਵਜ੍ਹਾ ਧੱਕੇਸ਼ਾਹੀ ਨਾਲ ਕੀਤੀਆਂ ਬਦਲੀਆਂ ਤੇ ਰੋਕ ਨਾ ਲਾਈ ਗਈ ਤਾਂ ਬੀ.ਬੀ.ਐਮ.ਬੀ ਵਰਕਰ ਯੂਨੀਅਨ ਨੂੰ ਇਹਨਾਂ ਵਰਕਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਬੀਗਲ ਵਜਾਉਣ ਲਈ ਮਜਬੂਰ ਹੋਣਾ ਪਵੇਗਾ ।ਜਿਸ ਦੀ ਜਿੰਮੇਵਾਰੀ ਮੁੱਖ ਇੰਜੀਨੀਅਰ ਤੇ ਬੀਬੀਐਮਬੀ ਮੈਨੇਜਮੈਂਟ ਦੀ ਹੋਵੇਗੀ।
ਮੀਟਿੰਗ ਵਿੱਚ ਹਾਜ਼ਰ ਸਨ – ਦਿਆ ਨੰਦ ਜੋਸ਼ੀ, ਮੰਗਤ ਰਾਮ, ਗੁਰਪ੍ਰਸਾਦ, ਸਕਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਬੰਤ ਸਿੰਘ, ਰਾਜ ਪਾਲ, ਉਜਾਗਰ ਸਿੰਘ, ਚਰਨ ਸਿੰਘ, ਗੁਰਚਰਣ ਸਿੰਘ ਖੜੋਤਾ ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਸਨ

Leave a Reply

Your email address will not be published. Required fields are marked *