ਮੁਲਾਜਮ ਲਹਿਰ ਦੇ ਹੀਰੇ ਰਣਬੀਰ ਢਿਲੋਂ ਨਹੀਂ ਰਹੇ

ਚੰਡੀਗੜ੍ਹ ਪੰਜਾਬ

ਮੋਹਾਲੀ 19 ਜੁਲਾਈ,ਬੋਲੇ ਪੰਜਾਬ ਬਿਊਰੋ :

ਭਾਰਤ ਅਤੇ ਪੰਜਾਬ ਦੀ ਮੁਲਾਜਮ ਲਹਿਰ ਦਾ ਹੀਰੋ ਸਾਥੀ ਰਣਬੀਰ ਢਿਲੋਂ ਉਮਰ 94 ਸਾਲ ( 15 ਅਕਤੂਬਰ 1930  )ਅਜ ਸਦਾ ਲਈ ਫਾਨੀ ਸੰਸਾਰ ਨੂੰ ਅਲਵਿਦਾ ਕਹਿਕੇ ਅਲੋਪ ਹੋ ਗਿਆ।  ਅਜ ਸ਼ਾਮੀ ਪੰਜ ਵਜੇ ਜਦੋ. ਰਣਬੀਰ ਢਿਲੋਂ ਨੇ ਮੇਹਾਲੀ ਅਪਣੀ ਰਹਾਇਸ ਵਿੱਖੇ ਆਖਰੀ ਸਾਹ ਲਏ।  ਉਨ੍ਹਾਂ ਦੇ ਤੁਰ ਜਾਣ ਦੀ ਖਬਰ ਪੰਜਾਬ ਦੇ ਮੁਲਾਜਮ ਅਤੇ ਅਧਿਕਆਪਕ ਵਰਗ ਵਿੱਚ ਤੇਜੀ ਨਾਲ ਫੇਲ ਗਈ। ਵੱਖ ਵੱਖ ਜਿਲ੍ਹਿਆਂ ਤੋਂ ਮੋਹਾਲੀ ਤੇ ਉਨ੍ਹਾਂ ਦੇ ਨਜਦੀਕੀ ਆਗੂਆਂ ਦੇ ਫੋਨ ਦੀਆਂ ਘੰਟੀਆਂ ਬੱਜਣੀਆਂ ਸੁਰੂ ਹੋ ਗਈਆਂ। ਉਨ੍ਹਾਂ ਦੀ ਇਕ ਬੇਟੀ ਜੋ ਅਮਰੀਕਾ ਵਿੱਚ ਰਹਿੰਦੀ ਹੈ ਤੇ ਉਨ੍ਹਾਂ ਦਾ ਪੁਤਰ ਅਤੇ ਨੂੰ ਡਾਕਟਰ ਹਨ ਜੋ ਮੋਹਾਲੀ ਵਿੱਚ ਉਨ੍ਹਾਂ ਦੇ ਨਾਲ ਰਹਿੰਦੇ ਸਨ।

     ਸਾਥੀ ਰਣਬੀਰ ਸਿੰਘ ਢਿਲੋਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਬਾਨੀ ਜਨਜਰ ਸਕੱਤਰ ਸਨ। ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਦੇ ਮੁਲਾਜਮਾਂ ਅਤੇ ਅਧਿਆਪਕਾਂ ਦੇ ਕਈ ਸਫਲ ਘੋਲ ਲੜੇ ਅਤੇ ਜਿਤ ਪ੍ਰਾਪਤ ਕੀਤੀ। ਸਾਥੀ ਆਲ ਇੰਡੀਆ ਸੁਬਾਰਡੀਨੇਟ ਸਰਵਿਸ ਫੈਡਰੇਸਨ ਦੇ ਸਿਰ ਕੰਢ ਆਗੂਆਂ ਵਿੱਚੋਂ ਸਨ।  ਉਨ੍ਹਾਂ ਦੀ ਕਲਮ ਅਤੇ ਦਲੀਲ ਤੋਂ ਹਰ ਵੱਡੇ ਤੋਂ ਵੱਡਾ ਅਧਿਕਾਰੀ ਕਾਇਲ ਹੋ ਜਾਂਦਾ ਈ।   ਸ੍ਰੀ ਢਿਲੋਂ ਪਿਛਲੇ 4- 5 ਮਹਿਨੇ ਤੋ. ਕਾਫੀ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿੰਮ ਸੰਸਕਾਰ ਕਲ 20 ਜੁਲਾਈ ਨੂੰ ਬਲੌਗੀ ਦੇ ਸਮਸ਼ਾਨ ਘਾਟ ਵਿੱਚ 11 ਵੱਜਕੇ 30 ਮਿੰਟ ਤੇ ਕੀਤਾ ਜਾਵੇਗਾ।  ਉਨ੍ਹਾਂ ਚਲਾਣਾ ਕਰਨ ਤੇ ਫੈਡਰੇਸ਼ਨ ਦੇ ਆਗੂ ਕਰਤਾਰ ਸਿੰਘ ਪਾਲ, ਸੀਪੀਆਈ ਮੋਹਾਲੀ ਦੇ ਸਕੱਤਰ ਜਸਪਾਲ ਸਿੰਘ ਦੱਪਰ, ਸੀਪੀਆਈ ਦੇ ਦਫਤਰ ਸਕੱਤਰ ਮਹਿੰਦਰ ਪਾਲ ਸਿੰਘ ਖੇਤੀਬਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ, ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਮੋਹਨ ਸਿੰਘ, ਮੋਹਾਲੀ ਟਰੇਡ ਯੂਨੀਅਨ ਕੌਸਲ ਦੇ ਸਾਬਕਾ ਪ੍ਰਧਾਨ ਅਤੇ ਬੋਰਡ ਦੇ ਆਗੂ ਹਰਬੰਸ ਸਿੰਘ ਬਾਗੜੀ, ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਜਨਜਲ ਸਕੱਤਰ ਸੁਖਚੈਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਬਰਾੜ ਅਤੇ ਸ੍ਰੀ ਸੁਖਦੀ ਸਿੰਘ ਹੁੰਦਲ ਨੇ ਉਨ੍ਹਾਂ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਮੁਲਾਜਮ ਲਹਿਰ ਨੂੰ ਉਨ੍ਹਾਂ ਦੇ ਜਾਣ ਨਾਲ ਨਾ ਪੁਰਾ ਹੋਣ ਵਾਲਾ ਘਾਟਾ ਦੱਸਿਆ।

Leave a Reply

Your email address will not be published. Required fields are marked *