ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਕਟਵਾਉਣ ਸਬੰਧੀ ਡੀਸੀ ਰੋਪੜ ਨੂੰ ਦਿੱਤਾ ਮੰਗ ਪੱਤਰ – ਡੀ. ਟੀ. ਐੱਫ

ਚੰਡੀਗੜ੍ਹ ਪੰਜਾਬ


ਰੂਪਨਗਰ ,19 ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ) :

ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ ਸਮੇਤ ਬਾਕੀ ਜਨਤਕ ਥਾਵਾਂ ਤੇ ਕੀਤੇ ਐਲਾਨਾਂ ਅਨੁਸਾਰ ਅਧਿਆਪਕਾ ਤੋਂ ਕਿਸੀ ਵੀ ਤਰ੍ਹਾਂ ਦੇ ਗ਼ੈਰ ਵਿੱਦਿਅਕ ਕੰਮ ਨਾ ਲੈਣ ਦੀ ਗੱਲ ਆਖੀ ਜਾਂਦੀ ਹੈ,ਪਰ ਇਸਦੇ ਉਲਟ ਤਹਿਸੀਲਦਾਰ ਨੰਗਲ, ਆਨੰਦਪੁਰ ਸਾਹਿਬ ਤੇ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਵਲੋਂ ਵੱਖ ਵੱਖ ਪੱਤਰ ਜਾਰੀ ਕਰਕੇ ਅਧਿਆਪਕਾਂ ਦੀਆਂ ਫਲਡ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਦੇ ਰੋਸ ਵੱਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਰੋਪੜ ਵਲੋਂ ਮਾਣਯੋਗ ਸ਼੍ਰੀਮਤੀ ਪ੍ਰੀਤੀ ਯਾਦਵ ਰੂਪਨਗਰ ਨੂੰ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਫਲਡ ਡਿਊਟੀਆਂ ਕਟਵਾਉਣ ਸਬੰਧੀ ਜਿਲ੍ਹਾ ਪ੍ਰਧਾਨ ਗਿਆਨ ਚੰਦ, ਜਨਰਲ ਸਕੱਤਰ ਰਮੇਸ਼ ਲਾਲ, ਪ੍ਰੈਸ ਸਕੱਤਰ ਡਾਕਟਰ ਵਿਨੋਦ ਚੰਦਨ, ਵਿੱਤ ਸਕੱਤਰ ਸੁਨੀਲ ਕੁਮਾਰ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਜਿਲ੍ਹਾ ਆਗੂ ਮਨਿੰਦਰ ਸਿੰਘ ਵਲੋਂ ਮੰਗ ਪੱਤਰ ਦਿੱਤਾ ਗਿਆ, ਮਾਣਯੋਗ ਸ਼੍ਰੀਮਤੀ ਪ੍ਰੀਤੀ ਯਾਦਵ ਰੂਪਨਗਰ ਵੱਲੋਂ ਜਥੇਬੰਦੀ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਕੱਟ ਦਿੱਤੀਆਂ ਜਾਣਗੀਆਂl

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।