ਹੇਮਕੁੰਟ ਸਾਹਿਬ ਤੋਂ ਵਾਪਿਸ ਪਰਤਦੇ ਸਮੇਂ ਵਾਪਰਿਆ ਹਾਦਸਾ 9 ਲੋਕ ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਚੰਡੀਗੜ੍ਹ, 18 ਜੁਲਾਈ ,ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਅਮ੍ਰਿਤਸਰ ਜਿਲ੍ਹੇ ਤੋਂ ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਸ਼ਰਧਾਲੂਆਂ ਨਾਲ ਵਾਪਸੀ ਤੇ ਹਾਦਸਾ ਵਾਪਰ ਗਿਆ ।ਮੱਥਾ ਟੇਕ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਾਟਾ ਐਕਸ ਜ਼ੋਨ ਦੀ ਗੱਡੀ ਜੋਸ਼ੀਮਠ ਵਿਖੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ‘ਚ ਡਰਾਈਵਰ ਸਮੇਤ ਗੱਡੀ ‘ਚ ਸਵਾਰ ਸਾਰੇ 9 ਲੋਕ ਜ਼ਖਮੀ ਹੋ ਗਏ। ਕਮਿਊਨਿਟੀ ਹੈਲਥ ਸੈਂਟਰ ਜੋਸ਼ੀਮਠ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸ੍ਰੀਨਗਰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਜ਼ਖਮੀ ਰਿਸ਼ਤੇਦਾਰ ਹਨ ਅਤੇ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੱਡੀ ਦਾ ਸਟੇਅਰਿੰਗ ਲਾਕ ਹੋਣਾ ਸਾਹਮਣੇ ਆਇਆ ਹੈ। ਸੜਕ ਦੇ ਕਿਨਾਰੇ ਜਿੱਥੇ ਹਾਦਸਾ ਹੋਇਆ ਉੱਥੇ ਕੋਈ ਪੈਰਾਪੈਟ ਅਤੇ ਕਰੈਸ਼ ਬੈਰੀਅਰ ਨਹੀਂ ਹਨ। ਜ਼ਖ਼ਮੀਆਂ ਵਿੱਚ ਬੇਅੰਤ ਸਿੰਘ (ਡਰਾਈਵਰ) ਤੇ ਕੰਵਲਜੀਤ ਸਿੰਘ ਵਾਸੀ ਗੁਮਾਨਪੁਰ, ਹਰਪ੍ਰੀਤ ਸਿੰਘ ਵਾਸੀ ਰਾਜੋਕੇ ਤਰਨਤਾਰਨ, ਤਰਸੇਮ ਸਿੰਘ ਵਾਸੀ ਰਾਜਾਤਾਲ, ਪਵਨਦੀਪ ਕੌਰ ਤੇ ਹਰਪ੍ਰੀਤ ਕੌਰ ਵਾਸੀ ਚੌਕ ਅੱਲ੍ਹਾਬਖ਼ਸ਼, ਨਿਸ਼ਾਨ ਸਿੰਘ, ਜਸਵਿੰਦਰ ਕੌਰ ਵਾਸੀ ਮੌੜ, ਡਾ. ਕਲਵਿੰਦਰ ਕੌਰ ਵਾਸੀ ਪਾਨ. ਇਨ੍ਹਾਂ ਵਿੱਚੋਂ ਕੰਵਲਜੀਤ ਅਤੇ ਤਰਸੇਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ਰਧਾਲੂਆਂ ਦਾ ਜਥਾ ਪੰਜਾਬ ਦੇ ਅੰਮ੍ਰਿਤਸਰ ਤੋਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ।ਮੰਗਲਵਾਰ ਨੂੰ ਸਾਰਿਆਂ ਨੇ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬੁੱਧਵਾਰ ਸਵੇਰੇ ਪੰਜਾਬ ਲਈ ਰਵਾਨਾ ਹੋਏ। ਸ਼ਰਧਾਲੂਆਂ ਦੀ ਗੱਡੀ ਗੋਵਿੰਦਘਾਟ ਤੋਂ 10 ਕਿਲੋਮੀਟਰ ਅੱਗੇ ਜੋਸ਼ੀਮਠ ਪਹੁੰਚੀ ਹੀ ਸੀ ਕਿ ਮਾਰਵਾੜੀ ਪੱਟੀ ਨੇੜੇ ਸਟੀਅਰਿੰਗ ਬੰਦ ਹੋ ਗਿਆ।

Leave a Reply

Your email address will not be published. Required fields are marked *