ਨਕਸਲੀਆਂ ਨੇ ਕੀਤਾ ਧਮਾਕਾ, 2 ਜਵਾਨ ਸ਼ਹੀਦ ਤੇ 4 ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਬੀਜਾਪੁਰ, 18 ਜੁਲਾਈ, ਬੋਲੇ ਪੰਜਾਬ ਬਿਊਰੋ :


ਬੀਜਾਪੁਰ ‘ਚ ਆਈਈਡੀ ਧਮਾਕਾ ਹੋਇਆ ਹੈ। ਇਸ ‘ਚ ਦੋ ਜਵਾਨ ਸ਼ਹੀਦ ਹੋ ਗਏ ਹਨ। ਜਦੋਂ ਕਿ ਚਾਰ ਜਵਾਨ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਖਰਾਬ ਮੌਸਮ ਕਾਰਨ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। 
ਜਾਣਕਾਰੀ ਮੁਤਾਬਕ ਜ਼ਿਲੇ ਦੇ ਤਾਰੇਮ ਥਾਣਾ ਖੇਤਰ ਦੇ ਮੰਡੀਮਾਰਕਾ ਜੰਗਲ ‘ਚ ਤਲਾਸ਼ੀ ਤੋਂ ਵਾਪਸ ਆ ਰਹੇ ਜਵਾਨਾਂ ‘ਤੇ ਨਕਸਲੀਆਂ ਨੇ ਇਕ ਪਾਈਪ ਬੰਬ ਨਾਲ ਧਮਾਕਾ ਕਰ ਦਿੱਤਾ, ਜਿਸ ‘ਚ 2 ਜਵਾਨ ਸ਼ਹੀਦ ਹੋ ਗਏ ਅਤੇ 4 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ CRPF, ਕੋਬਰਾ, CAF, DRG ਅਤੇ STF ਦੇ ਜਵਾਨ ਨਕਸਲ ਵਿਰੋਧੀ ਆਪਰੇਸ਼ਨ ‘ਤੇ ਨਿਕਲੇ ਹੋਏ ਸਨ, ਬੁੱਧਵਾਰ ਨੂੰ ਜਦੋਂ ਜਵਾਨ ਵਾਪਸ ਪਰਤ ਰਹੇ ਸਨ ਤਾਂ ਤਰੇਮ ਥਾਣੇ ਦੇ ਮੰਡੀਮਾਰਕਾ ਦੇ ਜੰਗਲਾਂ ‘ਚ ਨਕਸਲੀਆਂ ਵੱਲੋਂ ਲਾਇਆ ਗਿਆ ਪਾਈਪ ਬੰਬ ਧਮਾਕਾ ਹੋ ਗਿਆ।

Leave a Reply

Your email address will not be published. Required fields are marked *