ਆਸਟ੍ਰੇਲੀਆ ‘ਚ ਸਕੂਲ ਤੋਂ ਘਰ ਆ ਰਹੇ ਪੰਜਾਬੀ ਬੱਚੇ ਦੀ ਹਾਦਸੇ ‘ਚ ਮੌਤ

ਸੰਸਾਰ ਚੰਡੀਗੜ੍ਹ ਪੰਜਾਬ


ਬ੍ਰਿਸਬੇਨ,18 ਜੁਲਾਈ, ਬੋਲੇ ਪੰਜਾਬ ਬਿੂਰੋ :


ਕੁਈਨਜ਼ਲੈਂਡ ਦੇ ਸਨਸ਼ਾਇਨ ਇਲਾਕੇ ‘ਚ ਵਾਪਰੇ ਇਕ ਸੜਕ ਹਾਦਸੇ ਵਿਚ 11 ਸਾਲਾਂ ਦੇ ਪੰਜਾਬੀ ਬੱਚੇ ਗੁਰਮੰਤਰ ਸਿੰਘ ਦੀ ਮੌਤ ਹੋ ਗਈ ਹੈ। ਬੱਚੇ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ‘ਚ ਵਸਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੁਪਹਿਰ ਕਰੀਬ 3:45 ਵਜੇ ਬੱਚਾ ਆਪਣੇ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਵਾਪਿਸ ਪਰਤ ਰਿਹਾ ਸੀ ਅਤੇ ਉਸਦੀ ਬੱਸ ਨਾਲ ਟੱਕਰ ਹੋ ਗਈ। ਦੁਰਘਟਨਾ ਤੋਂ ਬਾਅਦ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਬੱਚਾ ਫ਼ੌਤ ਹੋ ਗਿਆ। ਬੱਚੇ ਨੂੰ ਸ਼ਾਇਨਕੋਸਟ ਯੂਨੀਵਰਸਿਟੀ ਹਸਪਤਾਲ ‘ਚ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਵੱਲੋਂ ਇਸ ਮਾਮਲੇ ‘ਚ ਬੱਸ ਦੇ ਡਰਾਈਵਰ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।