ਗੁਰਦੁਆਰਾ ਸਾਹਿਬ ਦਾ ਮੁੱਖ ਗ੍ਰੰਥੀ ਬੱਚੀ ਨਾਲ ਛੇੜਛਾੜ ਦੇ ਮਾਮਲੇ ਵਿਚ ਦੋਸ਼ੀ ਕਰਾਰ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ


ਮਿਲਬੋਰਨ, 17 ਜੁਲਾਈ, ਬੋਲੇ ਪੰਜਾਬ ਬਿਊਰੋ :


ਅਮਰੀਕੀ ਸੂਬੇ ਫਿਲਾਡੇਲਫੀਆ ਦੇ ਮਿਲਬੋਰਨ ’ਚ ਸਥਿਤ ਇਕ ਗੁਰਦੁਆਰੇ ਦੇ ਮੁੱਖ ਗ੍ਰੰਥੀ ਨੂੰ ਇਕ ਬੱਚੀ ਨਾਲ ਛੇੜਛਾੜ ਕਰਨ ਦੇ ਸਾਰੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ। 
ਡਰਮੰਡ ਐਵੇਨਿਊ, ਡਰੈਕਸੇਲ ਹਿੱਲ ਦੇ 1200 ਬਲਾਕ ਦੇ ਵਸਨੀਕ ਬਲਵਿੰਦਰ ਸਿੰਘ (64) ਨੂੰ ਪਿਛਲੇ ਹਫਤੇ ਕਾਮਨ ਪਲੀਜ਼ ਕੋਰਟ ਦੇ ਜੱਜ ਜੀ. ਮਾਈਕਲ ਗ੍ਰੀਨ ਦੇ ਸਾਹਮਣੇ ਜਿਊਰੀ ਮੁਕੱਦਮੇ ਤੋਂ ਬਾਅਦ ਨਾਬਾਲਗ ਨਾਲ ਗੈਰਕਾਨੂੰਨੀ ਸੰਪਰਕ, 13 ਸਾਲ ਤੋਂ ਘੱਟ ਉਮਰ ਦੇ ਵਿਅਕਤੀ ’ਤੇ ਅਸ਼ਲੀਲ ਹਮਲਾ, ਨਾਬਾਲਗਾਂ ਨਾਲ ਗ਼ਲਤ ਹਰਕਤਾਂ ਅਤੇ ਬੱਚਿਆਂ ਦੀ ਭਲਾਈ ਨੂੰ ਖਤਰੇ ’ਚ ਪਾਉਣ ਦੇ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ। 
ਸ਼ੁਕਰਵਾਰ ਦੇਰ ਰਾਤ ਫੈਸਲਾ ਸੁਣਾਉਣ ਤੋਂ ਪਹਿਲਾਂ ਜਿਊਰੀ ਨੇ ਲਗਭਗ ਡੇਢ ਘੰਟੇ ਤਕ ਵਿਚਾਰ-ਵਟਾਂਦਰੇ ਕੀਤੇ। ਜਿਊਰੀ ਮੈਂਬਰਾਂ ਨੇ ਮੁਕੱਦਮੇ ਦੌਰਾਨ ਪੀੜਤਾ ਦੀ ਗੱਲ ਸੁਣੀ, ਜਿਸ ਨੇ ਗਵਾਹੀ ਦਿਤੀ ਕਿ ਸੋਸ਼ਣ ਉਦੋਂ ਸ਼ੁਰੂ ਹੋਇਆ ਜਦੋਂ ਉਹ ਪਹਿਲੀ ਜਮਾਤ ’ਚ 5 ਜਾਂ 6 ਸਾਲ ਦੀ ਸੀ। ਉਸ ਨੇ ਕਿਹਾ ਕਿ ਇਹ ਸਾਰਾ ਕੁੱਝ 12 ਸਾਲ ਦੀ ਉਮਰ ਤਕ ਜਾਰੀ ਰਿਹਾ, ਜਿਸ ਤੋਂ ਬਾਅਦ ਉਸ ਨੇ ਸਕੂਲ ’ਚ ਇਕ ਮਾਰਗਦਰਸ਼ਨ ਸਲਾਹਕਾਰ ਨੂੰ ਇਸ ਬਾਰੇ ਸੂਚਿਤ ਕੀਤਾ। ਉਸ ਨੇ ਸਹਾਇਕ ਜ਼ਿਲ੍ਹਾ ਅਟਾਰਨੀ ਡੈਨੀਅਲ ਗੈਲਾਹਰ ਨੂੰ ਦਸਿਆ, ‘‘ਉਸ ਨੇ ਮੇਰੇ ਬਚਪਨ ’ਚ ਮੈਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ। ਮੈਂ ਸਕੂਲ ਤੋਂ ਬਾਅਦ ਸ਼ੁਕਰਵਾਰ ਨੂੰ ਗੁਰਦਵਾਰੇ ’ਚ (ਗੁਰਮਤਿ ਸੰਗੀਤ ਸਿੱਖਣ ਲਈ) ਜਾਂਦੀ ਸੀ ਅਤੇ ਇਹ ਹੁੰਦਾ ਸੀ।’’
ਪੀੜਤਾ (ਹੁਣ 22) ਨੇ ਕਿਹਾ ਕਿ ਦੋਸ਼ੀ ਸੰਗੀਤ ਸਿਖਾਉਣ ਲਈ ਇਕ ਵਿਸ਼ੇਸ਼ ਕਮਰੇ ਦੇ ਅੰਦਰ ਜਨਤਕ ਖੇਤਰ ’ਚ ਉਸ ਦੀਆਂ ਛਾਤੀਆਂ, ਪੱਟਾਂ ਅਤੇ ਗੁਪਤ ਅੰਗ ’ਤੇ ਹੱਥ ਲਾਉਂਦਾ ਸੀ। ਉਸ ਨੂੰ ਅਤੇ ਉਸ ਦੇ ਦੋ ਚਚੇਰੇ ਭਰਾਵਾਂ ਨੂੰ ਹਾਰਮੋਨੀਅਮ ਵਜਾਉਣਾ ਅਤੇ ਕੀਰਤਨ ਕਰਨਾ ਸਿਖਾਇਆ ਜਾਂਦਾ ਸੀ। ਉਸ ਨੇ ਕਿਹਾ ਕਿ ਉਸ ਦੇ ਮਾਪੇ ਅਤੇ ਹੋਰ ਬਾਲਗ ਵੀ ਕਈ ਵਾਰ ਉਸ ਨੂੰ ਵੇਖਣ ਲਈ ਕਮਰੇ ਵਿਚ ਆਉਂਦੇ ਸਨ, ਪਰ ਹਮਲੇ ਉਦੋਂ ਹੁੰਦੇ ਸਨ ਜਦੋਂ ਬੱਚੇ ਕਮਰੇ ਵਿਚ ਇਕੱਲੇ ਹੁੰਦੇ ਸਨ। 
ਪੀੜਤਾ ਨੇ ਕਿਹਾ ਕਿ ਉਹ ਡਰੀ ਹੋਈ ਸੀ ਕਿ ਬਲਵਿੰਦਰ ਸਿੰਘ ਦਾ ਇਹ ਵਿਵਹਾਰ ਆਖਰਕਾਰ ਜਬਰ ਜਨਾਹ ਤਕ ਵਧ ਜਾਵੇਗਾ ਅਤੇ ਉਸ ਨੂੰ ਸ਼ਰਮ ਮਹਿਸੂਸ ਹੋਈ ਕਿ ਇਹ ਉਸ ਨਾਲ ਹੋ ਰਿਹਾ ਹੈ। ਉਸ ਨੇ ਕਿਹਾ, ‘‘ਉਸ ਦਾ ਏਨਾ ਅਸਰ-ਰਸੂਖ ਸੀ ਕਿ ਮੈਨੂੰ ਨਹੀਂ ਲਗਦਾ ਸੀ ਕਿ ਕੋਈ ਵੀ ਮੇਰੇ ’ਤੇ ਵਿਸ਼ਵਾਸ ਕਰੇਗਾ। ਲੋਕ ਉਸ ’ਤੇ ਸੱਚਮੁੱਚ ਭਰੋਸਾ ਕਰਦੇ ਸਨ।’’ ਪੀੜਤਾ ਦੀ ਮਾਂ ਮੁਤਾਬਕ ਇਹ ਡਰ ਸੱਚ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਪੀੜਤਾ ਨੇ 2014 ’ਚ ਪਹਿਲੀ ਵਾਰ ਪ੍ਰਗਟਾਵਾ ਕੀਤਾ ਸੀ ਤਾਂ ਗੁਰਦੁਆਰੇ ਦੀ ਲੀਡਰਸ਼ਿਪ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਧਰਮ ਅਤੇ ਭਾਈਚਾਰੇ ’ਤੇ ਮਾੜਾ ਅਸਰ ਪਵੇਗਾ। ਪੀੜਤਾ ਦੀ ਮਾਂ ਨੇ ਕਿਹਾ, ‘‘ਹਰ ਕਿਸੇ ਨੇ ਮੇਰੇ ’ਤੇ ਕੇਸ ਅੱਗੇ ਨਾ ਵਧਾਉਣ ਲਈ ਦਬਾਅ ਪਾਇਆ।’’
ਕੇਸ ਉਦੋਂ ਸ਼ੁਰੂ ਹੋਇਆ ਜਦੋਂ ਪੀੜਤ ਨੇ 2022 ’ਚ ਇਕ ਥੈਰੇਪਿਸਟ ਸਾਹਮਣੇ ਦੁਬਾਰਾ ਇਸ ਦਾ ਪ੍ਰਗਟਾਵਾ ਕੀਤਾ। ਉਸ ਨੇ ਕਿਹਾ ਕਿ ਉਸ ਸਮੇਂ ਪੁਲਿਸ ਨੇ ਉਸ ਨਾਲ ਸੰਪਰਕ ਕੀਤਾ ਸੀ, ਪਰ ਦੋਸ਼ਾਂ ਨੂੰ ਅੱਗੇ ਵਧਾਉਣ ਲਈ ਤਿਆਰ ਹੋਣ ਤੋਂ ਪਹਿਲਾਂ ਉਸ ਨੂੰ ਅਪਣੇ ਆਪ ਨੂੰ ਮਜ਼ਬੂਤ ਕਰਨ ਲਈ ਇਕ ਸਾਲ ਹੋਰ ਲੈਣਾ ਪਿਆ, ਜੋ ਆਖਰਕਾਰ 2023 ਵਿਚ ਲਿਆਂਦੇ ਗਏ ਸਨ।

Leave a Reply

Your email address will not be published. Required fields are marked *