ਸਕੂਲੀ ਬੱਸ ਤੇ ਟੈਂਪੂ ਵਿਚਾਲੇ ਟੱਕਰ,ਕਈ ਬੱਚਿਆਂ ਨੂੰ ਲੱਗੀਆਂ ਸੱਟਾਂ

ਚੰਡੀਗੜ੍ਹ ਪੰਜਾਬ


ਫਾਜਲਿਕਾ, 17 ਜੁਲਾਈ, ਬੋਲੇ ਪੰਜਾਬ ਬਿਊਰੋ :


ਫਾਜ਼ਿਲਕਾ ‘ਚ ਸਕੂਲੀ ਬੱਸ ਤੇ ਟੈਂਪੂ ਵਿਚਾਲੇ ਟੱਕਰ ਹੋ ਗਈ।ਬੱਸ ‘ਚ 30 ਬੱਚੇ ਸਵਾਰ ਸਨ।ਜਾਣਕਾਰੀ ਅਨੁਸਾਰ ਫਾਜ਼ਿਲਕਾ ਜ਼ਿਲੇ ਦੇ ਅਬੋਹਰ ਹਾਈਵੇ ‘ਤੇ ਪਿੰਡ ਰਾਮਪੁਰਾ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਬੱਚਿਆਂ ਨੂੰ ਸਕੂਲ ਲਿਜਾ ਰਹੀ ਬੱਸ ਅਚਾਨਕ ਸਾਹਮਣੇ ਤੋ ਆ ਰਹੇ ਟੈਂਪੂ ਨਾਲ ਟਕਰਾ ਗਈ। ਜਿਸ ਕਾਰਨ ਟੈਂਪੂ ਪਲਟ ਗਿਆ। ਜਦੋਂਕਿ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ। ਬੱਸ ‘ਚ ਸਵਾਰ ਬੱਚਿਆਂ ‘ਚੋਂ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਟੈਂਪੂ ਚਾਲਕ ਕੁਨਾਲ ਨੇ ਦੱਸਿਆ ਕਿ ਉਹ ਪਿੱਛੇ ਦੇਖ ਕੇ ਟੈਂਪੂ ਨੂੰ ਸੜਕ ਤੋਂ ਮੋੜ ਰਿਹਾ ਸੀ। ਪਰ ਬੱਸ ਚਾਲਕ ਨੇ ਤੇਜ਼ ਰਫਤਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਬੱਸ ਚਾਲਕ ਨੇ ਕਿਹਾ ਕਿ ਉਹ ਸਕੂਲ ਤੋਂ ਲੇਟ ਹੋ ਰਿਹਾ ਹੈ, ਜਿਸ ਕਾਰਨ ਕਾਹਲੀ ਵਿੱਚ ਇਹ ਹਾਦਸਾ ਵਾਪਰਿਆ।

Leave a Reply

Your email address will not be published. Required fields are marked *