ਨਵਾਂਸ਼ਹਿਰ, 17 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਨੇ ਕਿਹਾ ਕਿ ਪਿਛਲੇ ਸਾਲ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੋਰਚਾ ਦੇ ਬੈਨਰ ਹੇਠ ਹੋਈ 10 ਅਗਸਤ ਦੀ ਦਿੱਲੀ ਰਾਮ ਲੀਲਾ ਮੈਦਾਨ ’ਚ ਵਿਸ਼ਾਲ ਰੈਲੀ ਅਤੇ ਲੋਕ ਸਭਾ ਚੋਣਾਂ ਦੋਰਾਨ ਕਮੇਟੀ ਵੱਲੋਂ ਚਲਾਈ ਪੋਸਟਰ ਮੁਹਿੰਮ ਦਾ ਸੇਕ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਨੂੰ ਹੀ ਝੱਲਣਾ ਪਿਆ ਜਿਸ ਦੇ ਪ੍ਰਭਾਵ ਸਦਕਾ ਹੁਣ ਕੇਂਦਰ ਸਰਕਾਰ ਨਵੀ ਪੈਨਸ਼ਨ ਸਕੀਮ ਵਿੱਚ ਸੋਧ ਕਰਨ ਜਾ ਰਹੀ ਹੈ।
ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਨ. ਪੀ. ਐਸ. ਦੇ ਮੁੱਦੇ ਤੇ ਚੋਣਾਂ ਤੋਂ ਪਹਿਲਾਂ ਬਣਾਈ ਸੋਮਾਨਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਨੂੰ ਕਹਿ ਰਹੇ ਹਨ ਜਦਕਿ ਪੰਜਾਬ ਦੇ ਦੋ ਲੱਖ ਅਤੇ ਦੇਸ਼ ਦੇ ਇੱਕ ਕਰੋੜ ਨਵੀ ਪੈਨਸ਼ਨ ਸਕੀਮ ਆਉਂਦੇ ਦਾ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਸਪਸ਼ਟ ਸੁਨੇਹਾ ਕਿ ਸ਼ੇਅਰ ਬਜ਼ਾਰ ਅਧਾਰਿਤ ਪੈਨਸ਼ਨ ਸਕੀਮ ਸਿਰਫ ਕਾਰਪੋਰੇਟਾਂ ਦੇ ਹੀ ਹਿੱਤ ਪੂਰ ਸਕਦੀ ਹੈ ,ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਨਹੀ ਕਰ ਸਕਦੀ। ਉੰਨਾਂ ਕਿਹਾ ਕਿ ਕਰਮਚਾਰੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਿਵਲ ਸਰਵਿਸ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ 2004 ਵਿੱਚ ਐਨਪੀਐਸ ਥੋਪਣ ਸਮੇਂ ਸਾਥੋਂ ਖੋਹ ਲਈ ਸੀ ਉਹੀ ਪੁਰਾਣੀ ਪੈਨਸ਼ਨ ਚਾਹੁੰਦੇ ਹਨ। ਨਵੀਂ ਪੈਨਸ਼ਨ ਸਕੀਮ ਜਿਸ ਨੂੰ ਅਸੀਂ ਰੱਦ ਕਰ ਚੁੱਕੇ ਹਾਂ ਅਤੇ ਜੇਕਰ ਕੇਂਦਰ ਸਰਕਾਰ ਇਸ ਵਿੱਚ ਸੋਧ ਵਿਰੋਧ ਦੇ ਬਾਵਜੂਦ ਕਰਦੀ ਹੈ ਤਾਂ ਜਲਦ ਹੀ ਜੇ ਐਫ ਆਰ ਓ ਪੀ ਐਸ ਦੇ ਬੈਨਰ ਹੇਠ ਦਿੱਲੀ ਵਿਖੇ ਮੀਟਿੰਗ ਕਰ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।