ਅੰਮ੍ਰਿਤਸਰ ‘ਚ ਪੁਲਿਸ ਰੇਡ ਦੇ ਡਰੋਂ ਸਪਾ ਸੈਂਟਰ ‘ਚ ਕੰਮ ਕਰਦੀਆਂ ਦੋ ਵਿਦੇਸ਼ੀ ਲੜਕੀਆਂ ਹੋਟਲ ਦੀ ਚੌਥੀ ਮੰਜਿਲ ਤੋਂ ਕੁੱਦੀਆਂ,ਹਸਪਤਾਲ ਦਾਖਲ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ ‘ਚ ਪੁਲਿਸ ਰੇਡ ਦੇ ਡਰੋਂ ਸਪਾ ਸੈਂਟਰ ‘ਚ ਕੰਮ ਕਰਦੀਆਂ ਦੋ ਵਿਦੇਸ਼ੀ ਲੜਕੀਆਂ ਹੋਟਲ ਦੀ ਚੌਥੀ ਮੰਜਿਲ ਤੋਂ ਕੁੱਦੀਆਂ,ਹਸਪਤਾਲ ਦਾਖਲ


ਅੰਮ੍ਰਿਤਸਰ, 17 ਜੁਲਾਈ, ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਦੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਦੇ ਵਪਾਰ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਹੋਟਲ ਵਿੱਚ ਛਾਪੇਮਾਰੀ ਕੀਤੀ। ਛਾਪੇਮਾਰੀ ਕਰਨ ਦੌਰਾਨ ਇੱਕ ਕਮਰੇ ਦੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਜਿਨਾਂ ਦੇ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਸ ਤੋਂ ਡਰ ਦੇ ਮਾਰੇ ਹੋਟਲ ਦੀ ਛਤ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਕਿ ਦੋਨੇ ਲੜਕੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਹਨਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਅਤੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਪੁਲਿਸ ਨੇ ਇੱਥੇ ਰੇਡ ਕੀਤੀ। ਰੇਡ ਕਰਨ ਦੌਰਾਨ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਤੇ ਇੱਕ ਲੜਕੇ ਨੂੰ ਕਾਬੂ ਕੀਤਾ ਹੈ ਜਦਕਿ ਦੋ ਵਿਦੇਸ਼ੀ ਲੜਕੀਆਂ ਨੇ ਹੋਟਲ ਦੇ ਟੈਰਸ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਈਆਂ। ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਫਿਲਹਾਲ ਹੋਟਲ ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਪੂਰੇ ਮਾਮਲੇ ‘ਚ ਤਿੰਨ ਲੜਕੀਆਂ ਸਮੇਤ ਇੱਕ ਲੜਕੇ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।