ਪੁਲਿਸ ਵੱਲੋਂ ‘ਡਿਜੀਟਲ ਅਰੈਸਟ’ ਗਿਰੋਹ ਦਾ ਪਰਦਾਫਾਸ਼, 6 ਕਾਬੂ

ਚੰਡੀਗੜ੍ਹ ਨੈਸ਼ਨਲ ਪੰਜਾਬ


ਨੋਇਡਾ, 16 ਜੁਲਾਈ, ਬੋਲੇ ਪੰਜਾਬ ਬਿਊਰੋ :


ਨੋਇਡਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਰਾਜਸਥਾਨ ਤੋਂ ‘ਡਿਜੀਟਲ ਅਰੈਸਟ’ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇਰਲ, ਤਾਮਿਲਨਾਡੂ, ਤੇਲੰਗਾਨਾ, ਮਹਾਰਾਸ਼ਟਰ, ਪੰਜਾਬ ਅਤੇ ਹੋਰ ਕਈ ਰਾਜਾਂ ਵਿੱਚ ਇਸ ਸਮੂਹ ਦੇ ਖਿਲਾਫ 73 ਸ਼ਿਕਾਇਤਾਂ ਦਰਜ ਹਨ।  
ਤੁਹਾਨੂੰ ਦੱਸ ਦੇਈਏ ਕਿ ਡਿਜੀਟਲ ਅਰੈਸਟ ਇੱਕ ਰਣਨੀਤੀ ਹੈ ਜਿੱਥੇ ਸਾਈਬਰ ਅਪਰਾਧੀ ਆਡੀਓ ਜਾਂ ਵੀਡੀਓ ਕਾਲ ਕਰਕੇ ਪੀੜਤਾਂ ਵਿੱਚ ਡਰ ਪੈਦਾ ਕਰਦੇ ਹਨ। ਇਸ ਕੰਮ ਲਈ ਉਹ ਏਆਈ ਦੀ ਮਦਦ ਲੈਂਦੇ ਹਨ ਅਤੇ ਅਫਸਰ ਦੇ ਰੂਪ ‘ਚ ਸਾਹਮਣੇ ਆਉਂਦੇ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਿਸ਼ਨ, ਲਖਨ, ਮਹਿੰਦਰ, ਸੰਜੇ ਸ਼ਰਮਾ, ਪ੍ਰਵੀਨ ਜਗਿੰਦ ਅਤੇ ਸ਼ੰਭੂ ਦਿਆਲ ਵਜੋਂ ਹੋਈ ਹੈ। ਸਾਰੇ ਅਪਰਾਧੀ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ‘ਚ ਰਹਿੰਦੇ ਹਨ। ਸਮਾਚਾਰ ਏਜੰਸੀ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਗਿਰੋਹ ਨੇ ਮੁੰਬਈ ਕ੍ਰਾਈਮ ਬ੍ਰਾਂਚ ਅਤੇ ਹੋਰ ਏਜੰਸੀਆਂ ਦੇ ਅਧਿਕਾਰੀ ਵਜੋਂ ਲੋਕਾਂ ਨੂੰ ਧਮਕਾਇਆ ਅਤੇ ਮਨੀ ਲਾਂਡਰਿੰਗ ਦੀ ਜਾਂਚ ਕਰਨ ਦਾ ਦਾਅਵਾ ਕੀਤਾ।
ਅਧਿਕਾਰੀ ਦੇ ਅਨੁਸਾਰ, “ਸ਼ੱਕੀਆਂ ਨੇ ਪੀੜਤਾਂ ਦੇ ਪੈਸੇ ਨੂੰ ਫਰਜ਼ੀ ਖਾਤਿਆਂ ਵਿੱਚ ਟਰਾਂਸਫਰ ਕੀਤਾ, ਬਾਅਦ ਵਿੱਚ ਇਸਨੂੰ ਨਕਦੀ ਵਿੱਚ ਕਢਵਾ ਲਿਆ ਅਤੇ ਇਸਨੂੰ ਆਪਸ ਵਿੱਚ ਵੰਡ ਲਿਆ। ਉਹਨਾਂ ਨੇ ਬੈਕਰਾਊਂਡ ਵਿੱਚ ਪੁਲਿਸ ਸਾਇਰਨ ਵੀ ਵਜਾਇਆ ਅਤੇ ‘ਡਿਜੀਟਲ ਗ੍ਰਿਫਤਾਰੀ’ ਨੂੰ ਅਸਲੀ ਦਿਖਾਉਣ ਲਈ ਫਰਜੀ ਆਈਡੀ ਵੀ ਭੇਜੀ।

Leave a Reply

Your email address will not be published. Required fields are marked *