ਬਠਿੰਡਾ ‘ਚ ਇੱਕ ਤਰਫ਼ਾ ਪਿਆਰ ‘ਚ ਵਿਆਹੁਤਾ ਔਰਤ ‘ਤੇ ਸੁੱਟਿਆ ਤੇਜ਼ਾਬ

ਚੰਡੀਗੜ੍ਹ ਪੰਜਾਬ


ਬਠਿੰਡਾ, 16 ਜੁਲਾਈ ,ਬੋਲੇ ਪੰਜਾਬ ਬਿਊਰੋ :


ਸਥਾਨਕ ਸ਼ਹਿਰ ‘ਚ ਇਕ ਔਰਤ ‘ਤੇ ਤੇਜ਼ਾਬ ਛਿੜਕ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬ ਪਾਉਣ ਦਾ ਕਾਰਨ ਇੱਕਤਰਫਾ ਦੱਸਿਆ ਜਾ ਰਿਹਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਬੱਚਿਆਂ ਦੀ ਮਾਂ ਔਰਤ ਜਸਪ੍ਰੀਤ ਸਿੰਘ ਨਾਲ ਨਥਾਣਾ ਵਿੱਚ ਰਹਿ ਰਹੀ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਗੁਆਂਢ ਵਿੱਚ ਬੋਰ ਕਰਨ ਵਾਲਾ ਪਿੰਡ ਪੂਹਾਲੀ ਦਾ ਇੱਕ ਲੜਕਾ ਉਸ ਦੇ ਘਰ ਪਾਣੀ ਅਤੇ ਅਨਾਜ ਲੈਣ ਆਉਂਦਾ ਸੀ। ਇਸ ਲੜਕੇ ਨੇ ਪੀੜਤਾ ‘ਤੇ ਉਸ ਨਾਲ ਪਿਆਰ ਕਰਨ ਲਈ ਦਬਾਅ ਪਾਇਆ ਅਤੇ ਉਸ ਨੂੰ ਪਿਆਰ ਨਾ ਕਰਨ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਉਸ ਨੇ ਦੱਸਿਆ ਕਿ ਜਦੋਂ ਮੈਂ ਬੱਚੀ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਤਾਂ ਗੁਰਦੁਆਰਾ ਸਾਹਿਬ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਜਲਣਸ਼ੀਲ ਪਦਾਰਥ ਉਸ ‘ਤੇ ਸੁੱਟ ਕੇ ਫ਼ਰਾਰ ਹੋ ਗਏ। ਪੀੜਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।