ਚੰਡੀਗੜ੍ਹ ਵਿਚ ਪਿਆ ਭਾਰੀ ਮੀਂਹ, ਸੜਕਾਂ ਹੋਈਆਂ ਜਲ-ਥਲ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 16 ਜੁਲਾਈ, ਬੋਲੇ ਪੰਜਾਬ ਬਿਊਰੋ :


ਚੰਡੀਗੜ੍ਹ ਵਿਚ ਅੱਜ ਭਾਰੀ ਮੀਂਹ ਪਿਆ।ਲੱਗਭਗ 2 ਘੰਟੇ ਪਏ ਭਾਰੀ ਮੀਂਹ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ।ਸੜਕਾਂ ਦੇ ਨਦੀਆਂ ਦਾ ਰੂਪ ਧਾਰਨ ਕਾਰਨ ਇਕ ਵਾਰ ਫਿਰ ਨਗਰ ਨਿਗਮ ਸਵਾਲਾਂ ਦੇ ਘੇਰੇ ‘ਚ ਆ ਗਿਆ।ਸੜਕਾਂ ‘ਤੇ ਕਾਫੀ ਜ਼ਿਆਦਾ ਪਾਣੀ ਭਰਨ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤੇ ਦੋ ਪਹੀਆ ਵਾਹਨ ਚਾਲਕ ਸਕੂਟਰ-ਮੋਟਰਸਾਈਕਲ ਬੰਦ ਹੋਣ ਕਰਕੇ ਰੇੜਦੇ ਨਜ਼ਰ ਆਏ।ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਅੱਜ ਪਏ ਮੀਂਹ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।