ਬੱਸ-ਟਰੱਕ ਵਿਚਕਾਰ ਟੱਕਰ, ਛੇ ਲੋਕਾਂ ਦੀ ਮੌਤ, ਅੱਠ ਜ਼ਖ਼ਮੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਅਹਿਮਦਾਬਾਦ, 15 ਜੁਲਾਈ, ਬੋਲੇ ਪੰਜਾਬ ਬਿਊਰੋ :


ਅੱਜ ਸਵੇਰੇ ਗੁਜਰਾਤ ਦੇ ਆਨੰਦ ਵਿਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈਸ ਹਾਈਵੇਅ ’ਤੇ ਇਕ ਬੱਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਉੱਥੋਂ ਦੇ ਐਸ.ਪੀ. ਵਲੋਂ ਸਾਂਝੀ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੱਸ ਮਹਾਰਾਸ਼ਟਰ ਤੋਂ ਰਾਜਸਥਾਨ ਜਾ ਰਹੀ ਸੀ ਅਤੇ ਆਨੰਦ ਨੇੜੇ ਬੱਸ ਦਾ ਪੰਕਚਰ ਹੋ ਗਿਆ। ਇਸ ਕਾਰਨ ਬੱਸ ਦਾ ਡਰਾਈਵਰ ਅਤੇ ਸਵਾਰੀਆਂ ਬੱਸ ਦੇ ਹੇਠਾਂ ਖੜ੍ਹੇ ਸਨ, ਜਦੋਂ ਇੱਕ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਆਨੰਦ ਫਾਇਰ ਵਿਭਾਗ, ਐਕਸਪ੍ਰੈੱਸ ਹਾਈਵੇਅ ਪੈਟਰੋਲਿੰਗ ਟੀਮ ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਬੱਸ ਡਰਾਈਵਰ ਵੀ ਸ਼ਾਮਲ ਹੈ।

Leave a Reply

Your email address will not be published. Required fields are marked *