ਦਿੱਲੀ ਦੇ ਇੱਕ ਕੈਫੇ ‘ਚ ਲੱਗੀ ਭਿਆਨਕ ਅੱਗ, 22 ਫਾਇਰ ਟੈਂਡਰਾਂ ਨੇ ਪਾਇਆ ਕਾਬੂ

ਚੰਡੀਗੜ੍ਹ ਨੈਸ਼ਨਲ ਪੰਜਾਬ


ਨਵੀਂ ਦਿੱਲੀ, 15 ਜੁਲਾਈ, ਬੋਲੇ ਪੰਜਾਬ ਬਿਊਰੋ :


ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 2 ਵਿਚ ਸਥਿਤ ਕੈਫੇ ਵਿਚ ਐਤਵਾਰ ਰਾਤ 11:41 ਵਜੇ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਸਮੇਂ ਰੈਸਟੋਰੈਂਟ ‘ਚ ਕਈ ਲੋਕ ਮੌਜੂਦ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਸਥਿਤੀ ਨੂੰ ਦੇਖਦੇ ਹੋਏ 22 ਫਾਇਰ ਟੈਂਡਰ ਉੱਥੇ ਭੇਜੇ ਗਏ। ਹਾਦਸੇ ‘ਚ ਤੀਜੀ ਮੰਜ਼ਿਲ ‘ਤੇ ਫਸੇ ਇਕ ਵਿਅਕਤੀ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਜਾਰੀ ਰਹੀ। ਸਵੇਰੇ 5:40 ਵਜੇ ਅੱਗ ‘ਤੇ ਕਿਸੇ ਤਰ੍ਹਾਂ ਕਾਬੂ ਪਾਇਆ ਗਿਆ।ਇਸ ਹਾਦਸੇ ਵਿੱਚ ਇੱਕ ਫਾਇਰ ਆਪ੍ਰੇਟਰ ਜ਼ਖ਼ਮੀ ਹੋ ਗਿਆ ਹੈ। ਉਸ ਦਾ ਨਾਂ ਦੀਪਕ ਹੈ ਜੋ ਮੰਡਾਵਲੀ ਫਾਇਰ ਸਟੇਸ਼ਨ ‘ਤੇ ਤਾਇਨਾਤ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।