ਫਤਿਹਗੜ੍ਹ ਸਾਹਿਬ,15, ਜੁਲਾਈ (ਮਲਾਗਰ ਖਮਾਣੋਂ) ,ਬੋਲੇ ਪੰਜਾਬ ਬਿਊਰੋ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ਼੍ਰੀ ਫਤਿਹਗੜ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਕਨਵੀਨਰ ਮਲਾਗਰ ਸਿੰਘ ਖਮਾਣੋ ,ਸੁਖਜਿੰਦਰ ਸਿੰਘ ਚਨਾਰਥਲ ਦੀ ਪ੍ਰਧਾਨਗੀ ਹੇਠ ਮੰਡਲ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਰਜਿੰਦਰ ਕੁਮਾਰ ਤਿੰਬਰਪੁਰ ਨੇ ਦੱਸਿਆ ਕਿ ਫੀਲਡ ਮੁਲਾਜ਼ਮਾਂ ਦੀਆਂ ਮਈ 2023 ਤੋਂ ਬਕਾਇਆ ਵਰਦੀਆਂ ਪਈਆਂ ਹਨ। ਇੱਥੋਂ ਤੱਕ ਫਰਵਰੀ 2024 ਤੋਂ ਸੇਵਾ ਮੁਕਤ ਹੋਏ ਫੀਲਡ ਮੁਲਾਜ਼ਮਾਂ ਦੇ ਬਕਾਏ ਸਮੇਤ ਪੈਨਸ਼ਨ ਕੇਸ ਵੀ ਵਿਭਾਗ ਦੇ ਅਧਿਕਾਰੀਆਂ ਦੀ ਲਾਭ ਪ੍ਰਵਾਹੀ ਕਾਰਨ ਰੁਲ਼ ਰਹੇ ਹਨ ।ਜਿਸ ਕਾਰਨ ਸਮੁੱਚੇ ਫੀਲਡ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜਾ ਰਿਹਾ ਹੈ। ਮੀਟਿੰਗ ਦੌਰਾਨ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਮੈਟੀਨੈਸ ਦੇ ਫੰਡ ਭੇਜੇ ਗਏ ਸਨ। ਉਹਨਾਂ ਚੋਂ ਪਹਿਲ ਦੇ ਆਧਾਰ ਤੇ ਵਰਕਰਾਂ ਸਮੇਤ ਰੈਵਨਿਊ ਕਲੈਕਟਰਾਂ ਦੇ ਬਕਾਏ ਜਾਰੀ ਕੀਤੇ ਗਏ ਹਨ। ਬਾਕੀ ਵਰਦੀਆਂ ਦੇ ਫੰਡਾਂ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ, ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਨਵੇਂ ਆਏ ਅਕਾਊਂਟ ਅਫਸਰ ਨਾਲ ਵੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਗਈ, ਕਿ ਫੀਲਡ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਮੇਤ ਜਲ ਸਪਲਾਈ ਜੋ ਬੁਨਿਆਦੀ ਸਹੂਲਤਾਂ ਵਾਲੇ ਮੁੱਖ ਵਿਭਾਗਾਂ ਵਿੱਚੋਂ ਇੱਕ ਹੈ। ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਵਿਭਾਗ ਵਿੱਚ ਵੱਡੀ ਪੱਧਰ ਤੇ ਫੈਲੇ ਭਰਿਸ਼ਟਾਚਾਰ ਕਾਰਨ ਸਮੁੱਚੇ ਜਲ ਘਰ ਚਿੱਟੇ ਹਾਥੀ ਬਣਦੇ ਜਾ ਰਹੇ ਹਨ ।ਮੀਟਿੰਗ ਦੌਰਾਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲਾ ਰੋਪੜ ਦੇ ਕਮੇਟੀ ਮੇਂਬਰ ਦਲਵੀਰ ਸਿੰਘ ਕਜੌਲੀ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਤੇ ਸੋਗ ਮਤਾ ਪਾਸ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਮੀਟਿੰਗ ਵਿੱਚ ਸੁਖਰਾਮ ਕਾਲੇਵਾਲ, ਤਰਲੋਚਨ ਸਿੰਘ, ਤਾਜ ਅਲੀ, ਹਰਚੰਦ ਸਿੰਘ ਹਿੰਦੂਪੁਰ, ਬਲਜੀਤ ਸਿੰਘ ਹਰਜੀਤ ਸਿੰਘ, ਰਤਨ ਸਿੰਘ ਆਦੀ ਹਾਜਰ ਸਨ।