ਹਠੂਰ, 15 ਜੁਲਾਈ, ਬੋਲੇ ਪੰਜਾਬ ਬਿਊਰੋ :
ਨੌਜਵਾਨਾਂ ਦੇ ਚਹੇਤੇ ਪੰਜਾਬੀ ਗਾਇਕ ਬੱਬੂ ਮਾਨ ਅੱਜ ਜ਼ਿਲ੍ਹੇ ਦੇ ਪਿੰਡ ਲੱਖਾ ਦੇ ਇੱਕ ਸਾਧਾਰਨ ਪਰਿਵਾਰ ਵਿੱਚ ਜਨਮੇ ਪੰਜਾਬੀ ਗਾਇਕ ਦਰਸ਼ਨ ਸਿੰਘ ਲੱਖਾ ਦੇ ਘਰ ਪੁੱਜੇ। ਗਾਇਕ ਦਰਸ਼ਨ ਲੱਖਾ ਦੇ ਪਿਤਾ ਸਾਧੂ ਸਿੰਘ ਲੱਖਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ। ਜਦੋਂ ਗਾਇਕ ਬੱਬੂ ਮਾਨ ਨੂੰ ਇਹ ਖਬਰ ਮਿਲੀ ਤਾਂ ਉਹ ਦਰਸ਼ਨ ਲੱਖਾ ਅਤੇ ਉਸਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ।
ਇਸ ਮੌਕੇ ਪ੍ਰਸਿੱਧ ਢਾਡੀ ਜਸਵੰਤ ਸਿੰਘ ਦੀਵਾਨਾ ਅਤੇ ਲੇਖਕ ਅਜੀਤ ਅਖਾੜਾ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ।ਗਾਇਕ ਬੱਬੂ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਂ ਰੁੱਖ ਦੀ ਛਾਂ ਹੁੰਦੀ ਹੈ ਅਤੇ ਪਿਤਾ ਸਿਰ ਦਾ ਤਾਜ ਹੁੰਦਾ ਹੈ ਅਤੇ ਬੱਚਿਆਂ ਨੂੰ ਰੱਬ ਵਾਂਗ ਮਾਪਿਆਂ ਦਾ ਸਹਾਰਾ ਹੁੰਦਾ ਹੈ। ਜਦੋਂ ਪਿੰਡ ਵਾਸੀਆਂ ਨੇ ਗਾਇਕ ਬੱਬੂ ਮਾਨ ਦੀ ਆਮਦ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਘਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਾਂਦੇ ਸਮੇਂ ਲੋਕਾਂ ਦੀ ਭਾਰੀ ਭੀੜ ਬੱਬੂ ਮਾਨ ਨਾਲ ਸੈਲਫੀ ਲੈਂਦੀ ਰਹੀ।