ਅਮਰੀਕਾ ਦੇ ਇੱਕ ਨਾਈਟ ਕਲੱਬ ‘ਚ ਗੋਲ਼ੀਬਾਰੀ, ਚਾਰ ਵਿਅਕਤੀਆਂ ਦੀ ਮੌਤ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ




ਵਾਸ਼ਿੰਗਟਨ,14 ਜੁਲਾਈ, ਬੋਲੇ ਪੰਜਾਬ ਬਿਊਰੋ :


ਅਮਰੀਕਾ ਦੇ ਅਲਬਾਮਾ ‘ਚ ਬਰਮਿੰਘਮ ਦੇ ਇਕ ਨਾਈਟ ਕਲੱਬ ‘ਚ ਗੋਲੀਬਾਰੀ ਹੋਈ ਹੈ।ਇਸ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਬਰਮਿੰਘਮ ਪੁਲਿਸ ਨੇ ਦੱਸਿਆ ਕਿ ਰਾਤ 11 ਵਜੇ 27ਵੀਂ ਸਟ੍ਰੀਟ ਨਾਰਥ ‘ਤੇ ਨਾਈਟ ਕਲੱਬ ਵਿਚ ਇਕ ਸ਼ਖ਼ਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਨਾਈਟ ਕਲੱਬ ਦੇ ਅੰਦਰ ਦੋ ਔਰਤਾਂ ਅਤੇ ਫੁੱਟਪਾਥ ‘ਤੇ ਇਕ ਪੁਰਸ਼ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਅੱਗੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਸ਼ਖ਼ਸ ਦੀ ਪਛਾਣ ਅਜੇ ਨਹੀਂ ਹੋ ਸਕੀ ਅਤੇ ਨਾ ਹੀ ਅਜੇ ਤਕ ਇਹ ਪਤਾ ਲੱਗ ਸਕਿਆ ਹੈ ਕਿ ਉਸ ਨੇ ਗੋਲੀਬਾਰੀ ਕਿਉਂ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।