ਮੋਰਿੰਡਾ 14, ਜੁਲਾਈ (ਮਲਾਗਰ ਖਮਾਣੋਂ), ਬੋਲੇ ਪੰਜਾਬ ਬਿਊਰੋ :
ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ ਬਰਾਂਚ ਕਜੌਲੀ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਡੀ ਐਮ ਐਫ, ਦਲਵੀਰ ਸਿੰਘ ਕਜੌਲੀ ਦੀ ਬੀਤੇ ਦਿਨੀ ਸੜਕ ਦੁਰਘਟਨਾਂ ਦੌਰਾਨ ਮੌਤ ਹੋ ਗਈ ਸੀ। ਅੱਜ ਉਹਨਾਂ ਦੇ ਪਿੰਡ ਕਜੌਲੀ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਪ੍ਰੈਸ ਇਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਵਿੱਤ ਸਕੱਤਰ ਵਿਜੇ ਕਜੌਲੀ ਨੇ ਦੱਸਿਆ ਕਿ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਮਲਾਗਰ ਸਿੰਘ ਖ਼ਮਾਣੋ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦਲਬੀਰ ਕਜੌਲੀ ਦਾ ਭਰ ਜਵਾਨੀ ਮੌਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣਾ, ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਉਥੇ ਹੀ ਮੁਲਾਜ਼ਮ ਲਹਿਰ ਖਾਸ ਕਰਕੇ ਕੱਚੇ ਕਾਮਿਆਂ ਦੀ ਲਹਿਰ ਨੂੰ ਵੱਡੀ ਸੱਟ ਵੱਜੀ ਹੈ। ਕਿਉਂਕਿ ਦਲਬੀਰ ਕਜੌਲੀ ਜਿੱਥੇ ਇੱਕ ਸੂਬਾ ਪੱਧਰੀ ਆਗੂ ਸੀ। ਉੱਥੇ ਹੀ ਰੈਗੂਲਰ ਮੁਲਾਜ਼ਮਾਂ ਤੋਂ ਲੈ ਕੇ ਕੱਚੇ ਤੇ ਮਾਣ ਭੱਤਾ ਵਾਲੇ ਮੁਲਾਜ਼ਮਾਂ ਦੇ ਸੰਘਰਸ਼ਾਂ ਚ ਆਗੂ ਜਿੰਮੇਵਾਰੀ ਨਿਭਾਉਣ ਵਾਲਾ ਆਗੂ ਸੀ। ਇਹਨਾਂ ਦਾ ਅਜਿਹੇ ਮੌਕੇ ਤੁਰ ਜਾਣਾ ਜਦੋਂ ਮੁਲਾਜ਼ਮ ਖਾਸ ਕਰਕੇ ਕੱਚੇ ਕਾਮਿਆਂ ਦੀ ਲਹਿਰ ਨੂੰ ਅੱਗੇ ਵਧਾਉਣ ਦੀ ਲੋੜ ਸੀ। ਸਾਬਕਾ ਮੁਲਾਜ਼ਮ ਆਗੂ ਤੇ ਮੌਜੂਦਾ ਸਰਪੰਚ ਹਰਚੰਦ ਸਿੰਘ ਕਜੌਲੀ ਨੇ ਕਿਹਾ ਕਿ ਦਲਵੀਰ ਸਿੰਘ ਜਿੱਥੇ ਮੁਲਾਜ਼ਮ ਆਗੂ ਸੀ ।ਉੱਥੇ ਪਿੰਡ ਦੇ ਕਲੱਬ ਦਾ ਵੀ ਆਗੂ ਸੀ ।ਸਾਹੂ ਸੁਭਾਅ ਦਾ ਮਾਲਕ ਪਿੰਡ ਦੇ ਹਰ ਵਿਅਕਤੀ ਦੇ ਕੰਮ ਆਉਣ ਵਾਲਾ ਇਨਸਾਨ ਸੀ ।ਇਸ ਮੌਕੇ ਡੀਐਮਐਫ ਦੀ ਕੀਤੀ ਵਿਸ਼ੇਸ਼ ਅਪੀਲ ਤੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ, ਆਊਟਸੋਰਸਿੰਗ , ਟੈਕਨੀਕਲ, ਜੰਗਲਾਤ ਅਤੇ ਅਧਿਆਪਕਾਂ ਵੱਲੋਂ ਭੇਜੀ ਆਰਥਿਕ ਸਹਾਇਤਾ ਨੂੰ ਉਹਨਾਂ ਦੀ ਜੀਵਨ ਸਾਥਣ ਨੂੰ ਭੇਂਟ ਕੀਤੀ ਗਈ।ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਤੇ ਜਥੇਬੰਦੀ ਨੂੰ ਭਰੋਸਾ ਦਿੱਤਾ ।ਕਿ ਦਲਵੀਰ ਸਿੰਘ ਕਜੌਲੀ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਹੋਰ ਬਣਦੀਆਂ ਸਹੂਲਤਾਂ ਲਾਗੂ ਕਰਾਉਣ ਲਈ ਡਟਵਾਂ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸ਼ਮਸ਼ੇਰ ਸਿੰਘ, ਬਲਜਿੰਦਰ ਸਿੰਘ ਖੰਟ, ਬਲਜਿੰਦਰ ਸਿੰਘ ਕਜੌਲੀ, ਸੁਖ ਰਾਮ ਕਾਲੇਵਾਲ ,ਅਸ਼ੋਕ ਕੁਮਾਰ, ਭਾਰਤ ਸਿੰਘ ,ਸਰੂਪ ਸਿੰਘ ਮਾਜਰੀ, ਹਰਮੀਤ ਸਿੰਘ, ਲਖਬੀਰ ਸਿੰਘ ਸਮਰਾਲਾ, ਜਗਬੀਰ ਸਿੰਘ ਨਾਗਰਾ, ਸੁਖਦੇਵ ਸਿੰਘ ਬਰੌਲੀ, ਤਰਲੋਚਨ ਸਿੰਘ, ਅਮਰੀਕ ਸਿੰਘ ਖਿਦਰਾਵਾਦ, ਜਗਤਾਰ ਸਿੰਘ ਰੱਤੋ, ਓਮ ਪ੍ਰਕਾਸ਼, ਸਤਵਿੰਦਰ ਸਿੰਘ, ਮਲਕੀਤ ਸਿੰਘ ਆਦੀ ਹਾਜਰ ਸਨ ।