ਕਿਰਤ ਦਾਨ ਗਰੁੱਪ ਵੱਲੋਂ ਪੰਜੀਰੀ ਪਲਾਂਟ ਸਕੂਲ ਵਿੱਚ ਫਲਾਂ ਦੇ ਪੌਦੇ ਲਗਾਏ

ਚੰਡੀਗੜ੍ਹ ਪੰਜਾਬ


ਰਾਜਪੁਰਾ 14 ਜੁਲਾਈ,ਬੋਲੇ ਪੰਜਾਬ ਬਿਊਰੋ ;


ਕਿਰਤਦਾਨ ਗਰੁੱਪ ਰਾਜਪੁਰਾ ਵੱਲੋਂ ਹਰੀਸ਼ ਕੁਮਾਰ ਪੁੱਤਰ ਗੰਗਾ ਰਾਮ ਰਾਜਪੁਰਾ ਦੇ ਸਹਿਯੋਗ ਨਾਲ ਇੱਕ ਦਰਜਨ ਦੇ ਕਰੀਬ ਅਮਰੂਦ, ਚੀਕੂ, ਆੜੂ, ਬਿਲ, ਨਾਸ਼ਪਾਤੀ, ਆਦਿ ਫਲਾਂ ਦੇ ਪੌਦੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਪੰਜੀਰੀ ਪਲਾਂਟ ਵਿਖੇ ਲਗਾਏ। ਇਸ ਮੌਕੇ ਮਿਉਂਸਪਲ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਅਤੇ ਏ. ਐੱਸ. ਆਈ. ਮੇਜਰ ਰਾਮ ਅਤੇ ਗੰਗਾ ਰਾਮ ਉਚੇਚੇ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਕੁਲਦੀਪ ਕੁਮਾਰ ਵਰਮਾ, ਅਮਰਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ ਚੋਪੜਾ, ਜਸਬੀਰ ਸਿੰਘ ਚੀਮਾ, ਅਵਤਾਰ ਸਿੰਘ ਰਾਜੂ, ਸੁਖਬੀਰ ਗੋਲਡੀ, ਮਾਤਾਦੀਨ, ਬੰਟੀ, ਰਵਿੰਦਰ ਸਿੰਘ, ਦੀਪਕ ਕੁਮਾਰ ਅਤੇ ਹੋਰ ਸੱਜਣ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।