ਡੇਰਾਬੱਸੀ, 13 ਜੁਲਾਈ ,ਬੋਲੇ ਪੰਜਾਬ ਬਿਊਰੋ :
ਡੇਰਾਬੱਸੀ ਦੇ ਇੱਕ ਹੋਟਲ ’ਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਅਤੇ ਉਸਦੀ ਅਸਲੀਲ ਵੀਡਿਓ ਬਣਾ ਕੇ ਬਲਕਿ ਮੇਲ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਕਥਿਤ ਮੁਲਜ਼ਮ ਅਜੇ ਫ਼ਰਾਰ ਹੈ। ਮਾਮਲੇ ਦੀ ਜਾਂਚ ਕਰ ਰਹੀ ਇੰਸਪੈਕਟਰ ਅਮਲਦੀਪ ਕੌਰ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਨੇ ਦੱਸਿਆ ਕਿ ਉਹ ਬਾਹਰ ਪੜ੍ਹਦੀ ਹੈ ਅਤੇ ਹੋਸਟਲ ਵਿਚ ਰਹਿੰਦੀ ਹੈ। ਕਰੀਬ ਇੱਕ ਸਾਲ ਪਹਿਲਾਂ ਉਸ ਦੀ ਜਾਣ ਪਹਿਚਾਣ ਅਮਨ ਖਾਨ ਨਾਲ ਹੋਈ ਸੀ ਜਿਸ ਤੋਂ ਬਾਅਦ ਫੋਨ ਤੇ ਗੱਲਬਾਤ ਕਰਨ ਲੱਗ ਪਏ। ਅਮਨ ਖਾਨ ਹਰ ਵਾਰ ਕਹਿੰਦਾ ਰਿਹਾ ਕਿ ਪੜਾਈ ਪੂਰੀ ਹੋਣ ਤੋਂ ਬਾਅਦ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਜਦੋ ਮਾਰਚ 2024 ਵਿੱਚ ਉਹ ਛੁੱਟੀਆਂ ਵਿੱਚ ਆਪਣੇ ਪਿੰਡ ਆਈ ਹੋਈ ਸੀ ਤਾਂ ਅਮਨ ਖਾਨ ਮਿਲਣ ਲਈ ਜਿੱਦ ਕਰਨ ਲੱਗਾ ਜਿਸ ਦੀ ਗੱਲ ਮੰਨ ਕੇ ਉਹ 9 ਜਨਵਰੀ ਨੂੰ ਮਿਲਣ ਲਈ ਚਲੀ ਗਈ। ਜੋ ਕਿ ਉਸ ਨੂੰ ਡੇਰਾਬੱਸੀ ਸਥਿਤ ਇੱਕ ਲੋਜ ਵਿਚ ਲੈ ਗਿਆ ਜਿੱਥੇ ਉਸ ਨੇ ਉਸ ਦੀ ਮਰਜੀ ਦੇ ਖਿਲਾਫ ਸਰੀਰਕ ਸਬੰਧ ਬਣਾਏ ਅਤੇ ਕੁਝ ਫੋਟੋਆਂ ਵੀ ਖਿੱਚ ਲਈਆਂ।
ਉਸ ਤੋਂ ਬਾਅਦ ਲੰਘੀ 19 ਜੂਨ ਨੂੰ ਅਮਨ ਖਾਨ ਉਸ ਨੂੰ ਦੁਬਾਰਾ ਲੋਜ਼ ਵਿਚ ਲੈ ਕੇ ਗਿਆ ਜਿੱਥੇ ਮੁੜ ਉਸਨੇ ਸਰੀਰਕ ਸਬੰਧ ਬਣਾਏ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਅਸਲੀਲ ਫੋਟੋਆਂ, ਵੀਡੀਓ ਵਾਇਰਲ ਕਰ ਦੇਵੇਗਾ। ਇਸ ਤੋਂ ਬਾਅਦ ਉਹ ਡਰ ਗਈ ਅਤੇ ਮਾਪਿਆਂ ਨੂੰ ਸਾਰੀ ਗੱਲ ਦੱਸੀ। ਪਰਿਵਾਰ ਨੇ ਇਸਦੀ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਅਮਨ ਖਾਨ ਵਾਸੀ ਪਿੰਡ ਦੱਪਰ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।