ਚੋਣ ਹਾਰਨ ਤੋਂ ਬਾਅਦ ਨੀਟੂ ਛਟਰਾਂਵਾਲਾ ਚਿੱਕੜ ‘ਚ ਲਿਟਿਆ, ਤਸਵੀਰਾਂ ਵਾਇਰਲ

ਚੰਡੀਗੜ੍ਹ ਪੰਜਾਬ


ਜਲੰਧਰ, 13 ਜੁਲਾਈ, ਬੋਲੇ ਪੰਜਾਬ ਬਿਊਰੋ :


ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀ ਸੁਰਿੰਦਰ ਕੌਰ ਤੀਜੇ ਜਦਕਿ ਭਾਜਪਾ ਦੇ ਸ਼ੀਤਲ ਅੰਗੁਰਾਲ ਦੂਜੇ ਸਥਾਨ ’ਤੇ ਰਹੇ। ‘ਆਪ’ ਦੇ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ ਰਹੇ ਹਨ।ਆਜਾਦ ਉਮੀਦਵਾਰ ਨੀਟੂ ਛਟਰਾਂਵਾਲਾ ਵੀ ਚੋਣ ਹਾਰ ਗਿਆ। ਨੀਟੂ ਹਾਰਨ ਤੋਂ ਬਾਅਦ ਗਿਣਤੀ ਕੇਂਦਰ ਤੋਂ ਬਾਹਰ ਆਉਂਦੇ ਹੀ ਚਿੱਕੜ ‘ਚ ਲੇਟ ਗਿਆ।


ਆਜ਼ਾਦ ਉਮੀਦਵਾਰ ਸਿਰ ‘ਤੇ ਲਾੜ੍ਹੇ ਵਾਲੀ ਟੋਪੀ ਲੈ ਕੇ ਗਲੇ ‘ਚ ਕਰੰਸੀ ਨੋਟਾਂ ਦਾ ਹਾਰ ਪਾ ਕੇ ਬੈਠਾ ਸੀ, ਜਿਸ ਦੀਆਂ ਤਸਵੀਰਾਂ ਹੁਣ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।