ਇਕ ਪਾਸੇ ਇੰਡੀਆਂ ਹਕੂਮਤ ਦੀ ਸਿੱਖਾਂ ਨੂੰ ਮਾਰਨ ਦੀ ਨੀਤੀ, ਦੂਜੇ ਪਾਸੇ ਸਿੱਖਾਂ ਦੇ ਆਪਸੀ ਝਗੜੇ ਜੋ ਕਿ ਸਮੇਂ ਮੁਤਾਬਿਕ ਬਿਲਕੁਲ ਵੀ ਠੀਕ ਨਹੀ : ਮਾਨ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 13 ਜੁਲਾਈ ,ਬੋਲੇ ਪੰਜਾਬ ਬਿਊਰੋ :

“ਜਦੋਂ ਇੰਡੀਆਂ ਦੀ ਮੋਦੀ ਹਕੂਮਤ ਅਤੇ ਉਸਦੀਆਂ ਏਜੰਸੀਆ ਆਈ.ਬੀ, ਰਾਅ ਵੱਲੋ ਜ਼ਮਹੂਰੀਅਤ ਜਾਂ ਅਮਨਮਈ ਢੰਗ ਨਾਲ ਆਜ਼ਾਦੀ ਦੀ ਗੱਲ ਕਰਨ ਵਾਲੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਤੇ ਇੰਡੀਆਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਮਾਰਨ ਦੀ ਨੀਤੀ ਤੇ ਅਮਲ ਕੀਤਾ ਜਾ ਰਿਹਾ ਹੈ, ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਉਤੇ ਕਾਤਲਾਨਾਂ ਹਮਲੇ ਦੀ ਸਾਜਿਸ ਘੜੀ ਗਈ, ਨੂੰ ਇੰਡੀਆਂ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਸਾਂਝੀ ਸਾਜਿਸ ਅਧੀਨ ਕਤਲ ਕੀਤੇ ਜਾ ਚੁੱਕੇ ਹਨ ਅਤੇ ਸਿੱਖ ਕੌਮ ਨੂੰ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਇਆ ਹੋਇਆ ਹੈ । ਇਸ ਨਾਲ ਸਿੱਖ ਕੌਮ ਦੀ ਸਥਿਤੀ ਤਾਂ ਪਹਿਲੋ ਹੀ ਅਤਿ ਚਿੰਤਾਜਨਕ ਬਣੀ ਹੋਈ ਹੈ। ਤਾਂ ਉਸ ਸਮੇਂ ਬਰਤਾਨੀਆ ਦੇ ਲੰਡਨ ਵਰਗੇ ਵੱਡੇ ਸ਼ਹਿਰ ਦੇ ਗੁਰੂਘਰ ਵਿਚ ਪ੍ਰਬੰਧ ਨੂੰ ਲੈਕੇ ਸਿੱਖ ਆਪਸ ਵਿਚ ਤਲਵਾਰਾਂ ਕੱਢਕੇ ਲੜਨ, ਇਹ ਤਾਂ ਸਿੱਖ ਕੌਮ ਦੀ ਬਣੀ ਗੰਭੀਰ ਸਥਿਤੀ ਦੇ ਹਾਲਾਤ ਸਾਨੂੰ ਇਸ ਤਰ੍ਹਾਂ ਦੀ ਇਜਾਜਤ ਨਹੀ ਦਿੰਦੇ । ਬਲਕਿ ਇਸ ਸਮੇ ਵਿਚ ਤਾਂ ਉਸੇ ਤਰ੍ਹਾਂ ਸਭ ਗਰੁੱਪਾਂ, ਸਿਆਸੀ ਦਲਾਂ ਵਿਚ ਵਿਚਰਣ ਵਾਲੇ ਸਿੱਖਾਂ ਨੇ ਜਿਵੇ ਸ਼ਹੀਦ ਸ. ਗਜਿੰਦਰ ਸਿੰਘ ਮੁੱਖੀ ਦਲ ਖ਼ਾਲਸਾ ਦੇ ਭੋਗ ਸਮਾਗਮ ਉਤੇ ਏਕਤਾ ਦਾ ਸਬੂਤ ਦਿੰਦੇ ਹੋਏ ਸਮੂਹਿਕ ਰੂਪ ਵਿਚ ਸਰਧਾ ਦੇ ਫੁੱਲ ਭੇਟ ਕੀਤੇ ਹਨ, ਇਸੇ ਤਰ੍ਹਾਂ ਅੱਜ ਕੇਵਲ ਇੰਡੀਆਂ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਅਤੇ ਯੂਰਪਿੰਨ ਮੁਲਕਾਂ ਵਿਚ ਵਿਚਰਣ ਵਾਲੇ ਆਜਾਦੀ ਦੇ ਪ੍ਰਵਾਨਿਆ ਤੇ ਸਿੱਖ ਕੌਮ ਨੂੰ ਏਕਤਾ ਦਾ ਪ੍ਰਮਾਣ ਦਿੰਦੇ ਹੋਏ ਆਪਣੀ ਕੌਮੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਲਈ ਅਤੇ ਸਿੱਖ ਕੌਮ ਨੂੰ ਮੌਜੂਦਾ ਹੁਕਮਰਾਨਾਂ ਵੱਲੋ ਦਰਪੇਸ ਆ ਰਹੇ ਗੰਭੀਰ ਮਸਲਿਆ ਦੇ ਸਹੀ ਹੱਲ ਲਈ ਇਸੇ ਤਰ੍ਹਾਂ ਇਕੱਤਰ ਹੋ ਕੇ ਆਪਣੀ ਕੌਮੀ ਨੀਤੀ ਅਨੁਸਾਰ ਵਿਚਰਣਾ ਪਵੇਗਾ । ਤਦ ਹੀ ਅਸੀ ਆਪਣੇ ਕੌਮ ਦੇ ਮਸਲਿਆ ਦੀ ਪ੍ਰਾਪਤੀ ਕਰ ਸਕਾਂਗੇ ਅਤੇ ਮੰਜਿਲ ਤੇ ਪਹੁੰਚ ਸਕਾਂਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਡਨ ਦੇ ਇਕ ਗੁਰੂਘਰ ਵਿਚ ਸਿੱਖਾਂ ਵੱਲੋ ਆਪਸ ਵਿਚ ਲੜੇ ਜਾਣ ਦੇ ਮੁੱਦੇ ਉਤੇ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖਾਂ ਨੂੰ ਅਜਿਹੀਆ ਲੜਾਈਆ ਤੋ ਦੂਰ ਰਹਿਕੇ ਆਪਣੇ ਕੌਮੀ ਮਿਸਨ ਅਤੇ ਸਿੱਖ ਕੌਮ ਨੂੰ ਹਿੰਦੂਤਵ ਹਕੂਮਤ ਵੱਲੋ ਦਰਪੇਸ ਆ ਰਹੇ ਮਸਲਿਆ ਤੇ ਫੌਰੀ ਕੇਦਰਿਤ ਹੋਣ ਅਤੇ ਕੌਮੀ ਦੁਸਮਣ ਜਮਾਤਾਂ ਅਤੇ ਹੁਕਮਰਾਨਾਂ ਨਾਲ ਹਰ ਖੇਤਰ ਵਿਚ ਦੂਰ ਅੰਦੇਸ਼ੀ ਅਤੇ ਦ੍ਰਿੜਤਾ ਨਾਲ ਸੰਘਰਸ ਨੂੰ ਅੱਗੇ ਲਿਜਾਣ ਦੀ ਸਮੂਹਿਕ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋ ਸਿੱਖ ਕੌਮ ਅੱਜ ਅਤਿ ਗੰਭੀਰ ਸਮੇ ਵਿਚ ਗੁਜਰ ਰਹੀ ਹੈ ਅਤੇ ਇੰਡੀਆਂ ਦੇ ਹੁਕਮਰਾਨ ਆਪਣੇ ਮਿਸਨ ਦੀ ਪੂਰਤੀ ਕਰਨ ਲਈ ਆਪਣੇ ਮਤਲਬ ਲਈ ਨਵੇ-ਨਵੇ ਘੱਟ ਗਿਣਤੀ ਮਾਰੂ ਕਾਨੂੰਨ ਬਣਾਕੇ ਸਿੱਖ ਕੌਮ ਤੇ ਘੱਟ ਗਿਣਤੀਆ ਨੂੰ ਨਿਸ਼ਾਨਾਂ ਬਣਾਉਣ ਦੇ ਅਮਲ ਕਰਨ ਜਾ ਰਹੇ ਹਨ, ਤਾਂ ਸਾਨੂੰ ਆਪਣੇ ਛੋਟੇ ਮੋਟੇ ਵਿਚਾਰਿਕ ਜਾਂ ਪ੍ਰਬੰਧਕੀ ਵਖਰੇਵਿਆ ਤੋ ਉਪਰ ਉੱਠਕੇ ਆਪਣੇ ਕੌਮੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਕਰਨ ਅਤੇ ਆਪਣੇ ਕੌਮੀ ਮਸਲਿਆ ਨੂੰ ਸਿੱਖ ਕੌਮ ਦੀ ਸ਼ਕਤੀ ਅਤੇ ਉਸ ਅਕਾਲ ਪੁਰਖ ਦੀ ਬਖਸਿਸ ਮੇਹਰ ਸਦਕਾ ਹੱਲ ਕਰਵਾਉਣ ਤੇ ਕੇਦਰਿਤ ਹੋ ਕੇ ਆਪਣੇ ਸੰਘਰਸ ਨੂੰ ਮੰਜਿਲ ਵੱਲ ਵਧਾਉਣਗੇ ਅਤੇ ਨਿੱਜੀ ਕਿੜਾ ਦੀ ਛੋਟੀ ਸੋਚ ਨੂੰ ਅਲਵਿਦਾ ਕਹਿਕੇ ਵੱਡੇ ਮੁੱਦੇ ਉਤੇ ਹੀ ਆਪਣੇ ਧਿਆਨ ਤੇ ਸ਼ਕਤੀ ਨੂੰ ਕੇਦਰਿਤ ਕਰਨਗੇ । ਅਜਿਹਾ ਕਰਨ ਨਾਲ ਇਕ ਤਾਂ ਅਸੀ ਏਕਤਾ ਵਿਚ ਮਜਬੂਤ ਹੋਵਾਂਗੇ, ਦੂਸਰਾ ਸਾਡੀ ਕੌਮੀ ਸ਼ਕਤੀ ਆਪਣੇ ਮਸਲਿਆ ਨੂੰ ਹੱਲ ਕਰਨ ਤੇ ਮੰਜਿਲ ਦੀ ਪ੍ਰਾਪਤੀ ਕਰਨ ਲਈ ਹੋਰ ਵਧੇਰੇ ਕਾਰਗਰ ਸਾਬਤ ਹੋਵੇਗੀ ।

Leave a Reply

Your email address will not be published. Required fields are marked *