ਸਾਹਿਤ ਅਕੈਡਮੀ ਪਟਿਆਲਾ ਵਲੋਂ ਵਰਲਡ ਪੰਜਾਬੀ ਸੈਂਟਰ ਵਿਖੇ ਡਾ. ਗੁਰਵਿੰਦਰ ਅਮਨ ਨਾਲ ਸਨਮੁਖ ਸੰਵਾਦ

ਚੰਡੀਗੜ੍ਹ ਪੰਜਾਬ


ਅਜਿਹੇ ਸੰਵਾਂਦ ਲੇਖਕ ਤੇ ਪਾਠਕਾਂ ਵਿਚ ਵਧੇਰੇ ਸਾਂਝ ਪੈਦਾ ਕਰਦੇ ਹਨ .. ਡਾ ਅਮਰਜੀਤ


ਪਟਿਆਲਾ 13 ਜੁਲਾਈ,ਬੋਲੇ ਪੰਜਾਬ ਬਿਊਰੋ :

ਸਾਹਿਤ ਅਕੈਡਮੀ ਪਟਿਆਲਾ ਵੱਲੋਂ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਗੁਰਵਿੰਦਰ ਅਮਨ ਨਾਲ ਇੱਕ ਸਾਹਿਤਕ ਸੰਵਾਦ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ ਭੀਮ ਇੰਦਰ ਸਿੰਘ ਨੇ ਕੀਤੀ । ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਵਿਸ਼ੇਸ਼ ਮਹਿਮਾਨ ਗੁਰਦਰਸ਼ਨ ਸਿੰਘ ਗੁਸੀਲ ਸਨ। ਪ੍ਰੋਗਰਾਮ ਦੀ ਸ਼ੁਰੁਆਤ ਵਿੱਚ ਸਾਹਿਤ ਅਕਾਦਮੀ ਪਟਿਆਲਾ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਨੇ ਇਸ ਸਨਮੁਖ ਸੰਵਾਦ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਵੀ ਲੇਖਕ ਦੀ ਰਚਨਾ ਦੀਆਂ ਅੰਤਰ ਦ੍ਰਿਸ਼ਟੀ ਦੀ ਪਹਿਚਾਣ ਲਈ ਅਜਿਹੇ ਸੰਵਾਦ ਦਾ ਬਹੁਤ ਵੱਡਾ ਮਹਤਵ ਹੈ। ਇਸ ਉਪਰੰਤ ਉੱਘੇ ਸ਼ਾਇਰ, ਅਨੁਵਾਦਕ ਅਤੇ ਸੰਪਾਦਕ ‘ਪ੍ਰਤਿਮਾਨ’ ਡਾ. ਅਮਰਜੀਤ ਕੌਂਕੇ ਨੇ ਡਾ ਗੁਰਵਿੰਦਰ ਅਮਨ ਦੇ ਵਿਅਕਤੀਤਵ ਅਤੇ ਉਨ੍ਹਾਂ ਦੀ ਰਚਨਾ ਬਾਰੇ ਵਿਸਤ੍ਰਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰਵਿੰਦਰ ਅਮਨ ਦੀ ਬਹੁਪੱਖੀ ਸਖਸ਼ੀਅਤ ਹੈ। ਉਹ ਇੱਕੋ ਵੇਲੇ ਪੱਤਰਕਾਰ, ਕਲਾਕਾਰ, ਨਿਰਦੇਸ਼ਕ, ਕਹਾਣੀਕਾਰ ਅਤੇ ਕਵੀ ਹੋਣ ਦੀਆਂ ਵੱਖ ਵੱਖ ਭੂਮਿਕਾਵਾਂ ਬਹੁਤ ਹੀ ਸਫਲਤਾਪੂਰਬਕ ਨਿਭਾਉਂਦਾ ਹੈ । ਡਾ. ਗੁਰਵਿੰਦਰ ਅਮਨ ਨੇ ਆਪਣੀ ਜ਼ਿੰਦਗੀ ਅਤੇ ਆਪਣੀਆਂ ਕਿਰਤਾਂ ਦੇ ਬਾਰੇ ਬਹੁਤ ਹੀ ਵਿਸਤਾਰ ਪੂਰਬਕ ਚਾਨਣਾ ਪਾਉਂਦਿਆਂ ਸਰੋਤਿਆਂ ਨਾਲ ਆਪਣੇ ਜੀਵਨ ਦੇ ਵੱਖੋ ਵੱਖ ਅਨੁਭਵਾਂ ਬਾਰੇ ਦੱਸਦਿਆਂ ਆਪਣੀਆਂ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਬਾਅਦ ਵਿੱਚ ਸਾਬਕਾ ਡਾਇਰੈਕਟਰ ਆਲ ਇੰਡੀਆ ਰੇਡੀਉ ਅਮਰਜੀਤ ਵੜੈਚ, ਡਾ. ਸੁਰਜੀਤ ਸਿੰਘ ਖੁਰਮਾ, ਡਾ ਹਰਪ੍ਰੀਤ ਰਾਣਾ, ਤੇਜਿੰਦਰ ਫਰਵਾਹੀ, ਅਤੇ ਹੋਰ ਲੇਖਕਾਂ ਨੇ ਡਾ ਅਮਨ ਨਾਲ ਆਪਣੇ ਸਵਾਲ ਸਾਂਝੇ ਕੀਤੇ. ਪ੍ਰੋਗ੍ਰਾਮ ਦੇ ਵਿਸ਼ੇਸ਼ ਮਹਿਮਾਨ ਗੁਰਦਰਸ਼ਨ ਗੁਸੀਲ ਨੇ ਅਕੈਡਮੀ ਦੇ ਇਸ ਪ੍ਰੋਗ੍ਰਾਮ ਦੀ ਸ਼ਲਾਘਾ ਕਰਦਿਆਂ ਆਪਣੀ ਗ਼ਜ਼ਲ ਵੀ ਸਰੋਤਿਆਂ ਨਾਲ ਸਾਂਝੀ ਕੀਤੀ. ਮੁੱਖ ਮਹਿਮਾਨ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਲੇਖਕ ਸਭਾ ਨੇ ਕਿਹਾ ਕਿ ਅਜਿਹੇ ਸੰਵਾਦ ਲੇਖਕ ਅਤੇ ਪਾਠਕਾਂ ਵਿੱਚ ਵਧੇਰੇ ਨੇੜਤਾ ਪੈਦਾ ਕਰਦੇ ਹਨ। ਉਨ੍ਹਾਂ ਨੇ ਅਕੈਡਮੀ ਦੇ ਪ੍ਰਬੰਧਕਾਂ ਨੂੰ ਅਜਿਹੇ ਸਾਰਥਕ ਪ੍ਰੋਗਰਾਮ ਲਈ ਵਧਾਈ ਦਿੱਤੀ। ਪ੍ਰੋਗ੍ਰਾਮ ਦੇ ਪ੍ਰਧਾਨ ਡਾ.ਭੀਮਇੰਦਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਪ੍ਰੋਗ੍ਰਾਮ ਦਾ ਹਿੱਸਾ ਬਣ ਕੇ ਬਹੁਤ ਹੀ ਖੁਸ਼ੀ ਹੋਈ ਹੈ। ਉਨ੍ਹਾਂ ਅੱਗੇ ਤੋਂ ਵੀ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਆਪਣਾ ਸਹਿਯੋਗ ਦੇਣ ਲਈ ਵਾਅਦਾ ਕੀਤਾ। ਇਸ ਪ੍ਰੋਗਰਾਮ ਵਿੱਚ ਉੱਘੇ ਕਵੀ ਅਮਰਜੀਤ ਕਸਕ, ਰਘਬੀਰ ਸਿੰਘ ਮਹਿਮੀ, ਅਵਤਾਰਜੀਤ ਅਟਵਾਲ , ਸੁਨੀਤਾ ਰਾਜਪੁਰਾ, ਡਾ. ਬੇਅੰਤ ਸਿੰਘ, ਨਵਦੀਪ ਮੁੰਡੀ, ਗੁਰਜੰਟ ਰਾਜੇਆਣਾ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ. ਸਮਾਗਮ ਵਿੱਚ ਇੰਗਲੈਂਡ ਤੋਂ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਡਾ. ਨਿਰਪਾਲ ਸਿੰਘ ਸ਼ੇਰਗਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ.ਇਸ ਮੌਕੇ ਤੇਜਿੰਦਰ ਸਿੰਘ ਅਨਜਾਨਾ, ਡਾ. ਇੰਦਰਪਾਲ ਕੌਰ, ਭੁਪਿੰਦਰ ਉਪਰਾਮ, ਤਰਲੋਚਨ ਤੋਚੀ, ਅਮਰਜੀਤ ਸਿੰਘ ਲਾਂਬਾ, ਕੁਲਦੀਪ ਕੌਰ, ਦਰਸ਼ਨ ਸਿੰਘ ਲਾਈਬ੍ਰੇਰੀਅਨ, ਪਰਮਜੀਤ ਕੌਰ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਚਮਕੌਰ ਬਿੱਲਾ, ਰਮਨਦੀਪ ਸਿੰਘ, ਸਹਿਜਦੀਪ ਸਿੰਘ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਮੰਚ ਸੰਚਾਲਨ ਡਾ. ਹਰਪ੍ਰੀਤ ਰਾਣਾ ਨੇ ਬਹੁਤ ਹੀ ਸੁਚੱਜੇ ਅੰਦਾਜ਼ ਵਿੱਚ ਕੀਤਾ।

Leave a Reply

Your email address will not be published. Required fields are marked *