ਰੂਪਨਗਰ, 13 ਜੁਲਾਈ (ਮਲਾਗਰ ਖਮਾਣੋਂ),ਬੋਲੇ ਪੰਜਾਬ ਬਿਊਰੋ :
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋ ਪੰਜਾਬ ਭਰ ਦੇ ਸਾਰੇ ਬਲਾਕਾਂ ਅਤੇ ਜਿਲਿਆਂ ਦੇ ਚੋਣ ਇਜਲਾਸ ਕੀਤੇ ਜਾ ਰਹੇ ਹਨ,ਇਸੇ ਲੜੀ ਤਹਿਤ ਸੂਬਾ ਕਮੇਟੀ ਦੇ ਫੈਸਲਿਆਂ ਦੀ ਰੌਸ਼ਨੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਰੂਪਨਗਰ ਵਲੋ 12 ਜੁਲਾਈ ਨੂੰ ਜਿਲ੍ਹਾ ਚੋਣ ਇਜਲਾਸ ਪੀਰ ਬਾਬਾ ਜਿੰਦਾ ਸ਼ਹੀਦ ਪਬਲਿਕ ਸਕੂਲ ਸਿੰਘਪੁਰ ਵਿਖੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਹੋਇਆ। ਚੋਣ ਇਜਲਾਸ ਦੇ ਸ਼ੁਰੂਆਤ ਵਿੱਚ ਭਰਾਤਰੀ ਜੱਥੇਬੰਦੀਆਂ ਤੋ ਮਨਪ੍ਰੀਤ ਕੋਰ ਮਨਸਾਲੀ ਜਿਲ੍ਹਾ ਆਗੂ ਪੰਜਾਬ ਸਟੂਡੈਂਟਸ ਯੂਨੀਅਨ, ਮਲਾਗਰ ਸਿੰਘ ਖਮਾਣੋਂ ਜਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਵੀਰ ਸਿੰਘ ਬੜਵਾ ਪ੍ਰਧਾਨ ਕਿਰਤੀ ਕਿਸਾਨ ਮੋਰਚਾ ਰੋਪੜ ਨੇ ਡੀ ਟੀ ਐਫ ਰੂਪਨਗਰ ਦੀ ਟੀਮ ਨੂੰ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਭਰਾਤਰੀ ਜੱਥੇਬੰਦੀਆਂ ਹਮੇਸ਼ਾ ਡੀ ਟੀ ਐਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਸੰਘਰਸ਼ ਵਿੱਚ ਸਾਥ ਦੇਣਗੇ।ਸਰਕਾਰੀ ਸਕੂਲਾ ਅਤੇ ਸਿੱਖਿਆ ਨੂੰ ਬਚਾਉਣ ਲਈ ਲੜੀ ਜਾਣ ਵਾਲੀ ਲੜਾਈ ਸਾਰਿਆਂ ਵਲੋ ਇੱਕਠੇ ਹੋ ਕੇ ਲੜੀ ਜਾਣੀ ਹੈ। ਇਸ ਤੋ ਬਾਅਦ ਜਿਲ੍ਹਾ ਪ੍ਰਧਾਨ ਗਿਆਨ ਚੰਦ ਨੇ ਪਿਛਲੇ ਦੋ ਸਾਲਾਂ ਦੀ ਡੀ ਟੀ ਐਫ ਰੂਪਨਗਰ ਵਲੋ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਵਿੱਤ ਸਕੱਤਰ ਸੁਨੀਲ ਕੁਮਾਰ ਸਰਥਲੀ ਵਲੋਂ ਪੈਨਲ ਪੇਸ਼ ਕੀਤਾ ਗਿਆ ਤੇ ਹਾਜ਼ਰ ਅਧਿਆਪਕਾਂ ਵੱਲੋਂ ਹੱਥ ਖੜ੍ਹੇ ਕਰਕੇ ਪੈਨਲ ਨੂੰ ਪਾਸ ਕਰਦਿਆਂ ਸਹਿਮਤੀ ਦਿੱਤੀ। ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਕਿਹਾ ਕਿ ਡੀ ਟੀ ਐਫ ਹਮੇਸ਼ਾਂ ਆਧਿਆਪਕਾ ,ਵਿਦਿਆਰਥੀਆਂ, ਸਕੂਲਾਂ ਦੇ ਹਿੱਤਾਂ ਲਈ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਵਿੱਚ ਹੈ। ਡੀ ਟੀ ਐੱਫ ਵਿਚਾਰਧਾਰਕ ਜੱਥੇਬੰਦੀ ਹੈ।ਜਿੱਸਦੇ ਕਾਰਨ ਡੀ ਟੀ ਐਫ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ।ਨਵੀ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉਜਾੜਾ ਕਰਨ ਵਾਲੀ ਨੀਤੀ ਦਾ ਸਾਂਝੇ ਫਰੰਟਾ ਰਾਹੀ ਤਿੱਖਾ ਵਿਰੋਧ ਕੀਤਾ ਜਾਵੇਗਾ।ਜਿਲ੍ਹਾ ਆਗੂਆਂ ਵਿੱਚ ਮੀਤ ਪ੍ਰਧਾਨ ਬਲਵਿੰਦਰ ਸਿੰਘ, ਜਨਰਲ ਸਕੱਤਰ ਰਮੇਸ਼ ਲਾਲ,ਪ੍ਰੈੱਸ ਸਕੱਤਰ ਡਾ ਵਿਨੋਦ ਚੰਦਨ ਅਤੇ ਮਨਿੰਦਰ ਸਿੰਘ ਜਿਲ੍ਹਾ ਕਮੇਟੀ ਮੈਂਬਰ ਚੁਣੇ ਗਏ । ਡਾ ਵਿਨੋਦ ਚੰਦਨ ਵਲੋ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ। ਜਿਲ੍ਹਾ ਪ੍ਰਧਾਨ ਗਿਆਨ ਚੰਦ ਵਲੋ ਰੂਪਨਗਰ ਦੇ ਸੰਘਰਸ਼ੀ ਅਤੇ ਚੇਤਨ ਅਧਿਆਪਕਾਂ ਦਾ ਚੋਣ ਇਜਲਾਸ ਨੂੰ ਸਫਲ ਕਰਨ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।