ਮੰਡੀ ਗੋਬਿੰਦਗੜ੍ਹ 9 ਜੁਲਾਈ ,ਬੋਲੇ ਪੰਜਾਬ ਬਿਊਰੋ :
ਦੇਸ਼ ਭਗਤ ਗਲੋਬਲ ਸਕੂਲ ਦਾ ਐਨਸੀਸੀ ਨੇਵੀ ਵਿੰਗ ਜੋ ਕਿ 1 ਪੰਜਾਬ ਨੇਵਲ ਐਨਸੀਸੀ ਯੂਨਿਟ, ਨਯਾ ਨੰਗਲ ਨਾਲ ਜੁੜਿਆ ਹੋਇਆ ਹੈ, ਦਾ 3 ਪੰਜਾਬ (ਇੰਡੀਪੈਂਡੈਂਟ) ਕੰਪਨੀ ਐਨਸੀਸੀ ਰੋਪੜ ਦੇ ਲੈਫਟੀਨੈਂਟ ਕਰਨਲ ਅਨੂਪ ਪਠਾਨੀਆ ਅਤੇ ਸੂਬੇਦਾਰ ਅਵਤਾਰ ਸਿੰਘ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਇੰਦੂ ਸ਼ਰਮਾ ਅਤੇ ਏਐਨਓ ਨੇਵੀ ਵਿੰਗ ਸਿਮਰਨਜੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਨਿਰੀਖਣ ਦੌਰਾਨ ਹਾਜ਼ਰ ਸਨ।
ਸਕੂਲ ਦੇ ਨੇਵੀ ਵਿੰਗ (ਐਨ.ਸੀ.ਸੀ.) ਦਾ ਨਿਰੀਖਣ ਕਰਨ ਉਪਰੰਤ ਐਨ.ਸੀ.ਸੀ. ਦੇ ਕੋਆਰਡੀਨੇਟਰ ਡਾ.ਅਜੈਪਾਲ ਸਿੰਘ ਸ਼ੇਖਾਵਤ ਵੱਲੋਂ ਐਨ.ਸੀ.ਸੀ ਅਧਿਕਾਰੀਆਂ ਨੂੰ ਦੇਸ਼ ਭਗਤ ਯੂਨੀਵਰਸਿਟੀ ਦਾ ਦੌਰਾ ਕਰਵਾਇਆ ਗਿਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਸੁਦੀਪ ਮੁਖਰਜੀ, ਐਨਸੀਸੀ ਕੋਆਰਡੀਨੇਟਰ ਡਾ: ਸ਼ੇਖਾਵਤ, ਸੀਟੀਓ ਨੇਵੀ ਵਿੰਗ ਚਮਨਪ੍ਰੀਤ ਕੌਰ, ਸੀਟੀਓ ਏਅਰ ਵਿੰਗ ਗੁਰਜੀਤ ਸਿੰਘ ਪੰਧੇਰ, ਏਐਨਓ ਨੇਵੀ ਵਿੰਗ ਜੇਡੀ ਸਿਮਰਨਜੀਤ ਸਿੰਘ ਨੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦਾ ਦੌਰਾ ਕਰਵਾਇਆ।
ਦੇਸ਼ ਭਗਤ ਯੂਨੀਵਰਸਿਟੀ ਵਿੱਚ ਐਨਸੀਸੀ, ਆਰਮੀ, ਏਅਰ ਅਤੇ ਨੇਵੀ ਵਿੰਗ ਚੱਲ ਰਹੇ ਹਨ। ਇਸੇ ਤਰ੍ਹਾਂ ਦੇਸ਼ ਭਗਤ ਗਲੋਬਲ ਸਕੂਲ ਵਿੱਚ ਨੇਵੀ ਅਤੇ ਏਅਰ ਵਿੰਗ ਐਨਸੀਸੀ ਚੱਲ ਰਹੇ ਹਨ, ਜਿਸ ਵਿੱਚ ਸੈਂਕੜੇ ਕੈਡਿਟ ਸਿਖਲਾਈ ਪ੍ਰਾਪਤ ਕਰ ਰਹੇ ਹਨ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਯੂਨੀਵਰਸਿਟੀ ਅਤੇ ਸਕੂਲ ਦੀਆਂ ਐਨ.ਸੀ.ਸੀ. ਯੂਨਿਟਾਂ ਵੱਲੋਂ ਸਮੇਂ-ਸਮੇਂ ‘ਤੇ ਸਮਾਜਿਕ ਜਾਗਰੂਕਤਾ, ਵਾਤਾਵਰਨ, ਯੋਗਾ ਅਤੇ ਸਿਹਤ ਆਦਿ ਬਾਰੇ ਕੈਂਪ ਲਗਾਏ ਜਾਂਦੇ ਹਨ ਅਤੇ ਸਾਲ ਭਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ |