ਮੁਹਾਲੀ , 10 ਜੁਲਾਈ ,ਬੋਲੇ ਪੰਜਾਬ ਬਿਊਰੋ ;
ਸੀਟੂ ਦੇ ਕੁੱਲ ਹਿੰਦ ਸੱਦੇ ‘ਤੇ ਜ਼ਿਲਾ ਮੋਹਾਲੀ ਦੇ ਮਜ਼ਦੂਰ ਮੁਲਾਜ਼ਮਾਂ ਵੱਲੋਂ ਡੀ ਸੀ ਦਫਤਰ ਨੇੜੇ ਧਰਨਾ ਦਿੱਤਾ ਗਿਆ ਸੀਟੂ ਨਾਲ ਸੰਬੰਧਤ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਸਵੇਰ ਤੋਂ ਹੀ ਜਿਲਾਂ ਕੇਂਦਰ ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਦੁਪਹਿਰ ਤੱਕ ਇਹ ਧਰਨਾ ਰੈਲੀ ਦੀ ਸ਼ਕਲ ਵਿੱਚ ਤਬਦੀਲ ਹੋ ਗਿਆ। ਇਹ ਵੀ ਵਰਨਯੋਗ ਹੈ ਕਿ ਅੱਜ ਆਲ ਇੰਡੀਆ ਆਂਗਣਵਾੜੀ ਵਰਕਰ ਯੂਨੀਅਨ ਸੰਬੰਧਿਤ ਸੀਟੂ ਵੱਲੋਂ ਕੁਲ ਹਿੰਦ ਪੱਧਰ ਉਤੇ ਮੰਗ ਦਿਵਸ ਮਨਾਉਣ ਦਾ ਵੀ ਸੱਦਾ ਦਿੱਤਾ ਗਿਆ ਸੀ। ਇਸ ਕਾਰਨ ਇਸ ਧਰਨੇ ਵਿੱਚ ਆਂਗਣਵਾੜੀ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ, ਇਸ ਤੋਂ ਇਲਾਵਾ ਆਸ਼ਾ ਵਰਕਰ, ਸਿੱਖਿਆ ਬੋਰਡ ਦੇ ਡੇਲੀਵੇਜ ਤੇ ਆਊਟ ਸੋਰਸ ਮੁਲਾਜ਼ਮ, ਪੀ ਐਸ ਆਈ ਈ ਸੀ ਦੇ ਕਾਮੇ ਵੀ ਧਰਨੇ ਵਿੱਚ ਸ਼ਾਮਿਲ ਹੋਏ। ਜਿੱਥੇ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਬਾਰੇ ਆਵਾਜ਼ ਉਠਾਈ ਗਈ ਉੱਥੇ ਸਮੂਹ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਵੀ ਸਾਹਮਣੇ ਰੱਖੀਆਂ ਗਈਆਂ ਇਹਨਾਂ ਵਿੱਚ ਸਮੂਹ ਸਕੀਮ ਵਰਕਰਾਂ ਆਂਗਣਵਾੜੀ, ਆਸ਼ਾ ਵਰਕਰ ਤੇ ਮਿਡ ਡੇ ਮੀਲ ਵਰਕਰਾਂ ਨੂੰ ਪੱਕਾ ਕਰਨਾ, ਘੱਟੋ ਘੱਟ ਉਜਰਤ ਵਿੱਚ ਵਾਧਾ ਕਰਨਾ ,ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਕੀਮ ਵਰਕਰਾਂ ਨੂੰ ਗ੍ਰੈਯੂਟੀ ਦੇਣਾ, ਸਮੂਹ ਵਰਕਰਾਂ ਨੂੰ ਪੱਕੇ ਕਰਨਾ, ਚਾਰ ਲੇਬਰ ਕੋਡ ਰੱਦ ਕਰਨਾ, ਨਵੇਂ ਫੌਜਦਾਰੀ ਕਾਨੂੰਨ ਵਾਪਸ ਲੈਣਾ, ਜਨਤਕ ਖੇਤਰ ਦਾ ਨਿਜੀਕਰਨ ਬੰਦ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਸ਼ਾਮਿਲ ਹਨ। ਯੂਨੀਅਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਨਾਂ ’ਤੇ ਭੇਜਿਆ ਮੰਗ ਪੱਤਰ ਤਹਿਸੀਲਦਾਰ ਮੋਹਾਲੀ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ।
ਧਰਨੇ ਨੂੰ ਚੰਦਰ ਸ਼ੇਖਰ ਜਨਰਲ ਸਕੱਤਰ ਸੀਟੂ ਪੰਜਾਬ ਦੇ ਚੰਡੀਗੜ੍ਹ ਤੇ ਸੀਟੂ ਨਾਲ ਸੰਬੰਧਿਤ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਗੁਰਦੀਪ ਕੌਰ ਜਿਲਾ ਪ੍ਰਧਾਨ ਆਂਗਣਵਾੜੀ, ਭੁਪਿੰਦਰ ਕੌਰ ਤੇ ਰਣਜੀਤ ਕੌਰ ਆਸ਼ਾ ਵਰਕਰ, ਆਗੂ ਨਰਿੰਦਰ ਕੌਰ ਸਿੱਖਿਆ ਬੋਰਡ, ਆਗੂ ਤਾਰਾ ਸਿੰਘ ਪ੍ਰਧਾਨ ਬੋਰਡ ਕਾਰਪੋਰੇਸ਼ਨ ਮਹਾਸੰਘ, ਇੰਦਰਜੀਤ ਸਿੰਘ ਜਨਰਲ ਸਕੱਤਰ ਸਿੱਖਿਆ ਬੋਰਡ ਡੇਲੀ ਵੇਜ ਯੂਨੀਅਨ, ਸ਼ੀਨਾ ਮੋਹਾਲੀ, ਆਗੂ ਤਾਲਮੇਲ ਕਮੇਟੀ ਸੀਟੂ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕੀਤਾ।