ਮੋਦੀ ਦੇ ਰੂਸ ਦੌਰੇ ਸਮੇਂ, ਰੂਸ ਵੱਲੋਂ ਯੂਕਰੇਨ ਉਤੇ ਹਮਲਾ ਕਰਕੇ ਮਾਸੂਮ ਬੱਚਿਆਂ ਨੂੰ ਮਾਰ ਦੇਣ ਦੇ ਅਮਲ, ਵੱਡੀ ਬੇਇੱਜਤੀ ਦੇ ਤੁੱਲ : ਮਾਨ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 9 ਜੁਲਾਈ ,ਬੋਲੇ ਪੰਜਾਬ ਬਿਊਰੋ :

“ਜਦੋਂ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਰੂਸ ਦੌਰੇ ਤੇ ਗਏ ਹਨ, ਤਾਂ ਉਸੇ ਸਮੇ ਰੂਸ ਵੱਲੋ ਯੂਕਰੇਨ ਉਤੇ 101 ਮਜਾਇਲਾਂ ਨਾਲ ਹਮਲਾ ਕਰਕੇ ਮਾਸੂਮ ਬੱਚਿਆ ਨੂੰ ਇਕ ਹਸਤਪਾਲ ਵਿਚ ਵੱਡੀ ਗਿਣਤੀ ਵਿਚ ਮਾਰ ਦੇਣ ਅਤੇ ਮਨੁੱਖਤਾ ਦਾ ਘਾਣ ਕਰਨ ਦੇ ਅਮਲ ਜਿਥੇ ਨਿੰਦਣਯੋਗ ਹਨ, ਉਥੇ ਇੰਡੀਆਂ ਤੇ ਮੋਦੀ ਲਈ ਵੱਡੀ ਬੇਇੱਜਤੀ ਵਾਲੇ ਹਨ ਅਤੇ ਰੂਸ ਨੇ ਇੰਡੀਆਂ ਦੇ ਪ੍ਰਾਈਮ ਮਨਿਸਟਰ ਦੇ ਦੌਰੇ ਦੇ ਮਹੱਤਵ ਨੂੰ ਵੀ ਕੋਈ ਤਵੱਜੋ ਨਹੀ ਦਿੱਤੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਰੂਸ ਦੌਰੇ ਸਮੇ ਰੂਸ ਵੱਲੋ ਯੂਕਰੇਨ ਤੇ ਹਮਲਾ ਕਰਕੇ ਮਾਸੂਮ ਬੱਚਿਆਂ ਤੇ ਮਨੁੱਖਤਾ ਦਾ ਘਾਣ ਕਰਨ ਦੇ ਹੋਏ ਦੁੱਖਦਾਇਕ ਅਮਲਾਂ ਉਤੇ ਸ੍ਰੀ ਮੋਦੀ ਅਤੇ ਇੰਡੀਆ ਦੀ ਬੇਇੱਜਤੀ ਕਰਨਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਰੂਸ ਨੇ ਇਹ ਵੱਡਾ ਮਨੁੱਖਤਾ ਵਿਰੋਧੀ ਕਾਰਾਂ ਕੀਤਾ ਹੈ, ਤਾ ਇੰਡੀਆਂ ਤੇ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਰੂਸ ਅਤੇ ਇੰਡੀਆ ਦੀ ਦੋਸਤੀ ਨੂੰ ਸੱਟ ਮਾਰਨ ਵਾਲੀ ਰੂਸ ਦੀ ਕਾਰਵਾਈ ਉਤੇ ਜੋਰਦਾਰ ਰੋਸ ਜਾਹਰ ਕਰਦੇ ਹੋਏ ਰੂਸ ਵਿਚ ਸਥਿਤ ਆਪਣੇ ਸਫੀਰ ਨੂੰ 2 ਮਹੀਨਿਆ ਲਈ ਵਾਪਸ ਬੁਲਾਕੇ ਰੂਸ ਨੂੰ ਕੀਤੀ ਇਸ ਗਲਤੀ ਦਾ ਅਹਿਸਾਸ ਕਰਵਾਉਣ । ਕਿਉਂਕਿ ਰੂਸ ਨੇ ਸ੍ਰੀ ਮੋਦੀ ਦੀ ਯਾਤਰਾ ਸਮੇਂ ਇਹ ਘਿਣੋਨਾ ਅਮਲ ਕਰਕੇ ਸ੍ਰੀ ਮੋਦੀ ਦੀ ਆਓ-ਭਗਤ ਕਰਨ ਵਿਚ ਵੱਡੀ ਨਮੋਸੀ ਪੈਦਾ ਕੀਤੀ ਹੈ । ਜਿਸ ਨਾਲ ਸਮੁੱਚੇ ਸੰਸਾਰ ਵਿਚ ਵੱਡੇ ਦੁੱਖ ਨਾਲ ਅਫਸੋਸ ਕੀਤਾ ਗਿਆ ਹੈ।
ਅਸੀ ਇਥੇ ਇਹ ਵੀ ਵਰਣਨ ਕਰਨਾ ਚਾਹਵਾਂਗੇ ਕਿ ਜਦੋ ਵੀ ਕਿਸੇ ਮੁਲਕ ਦਾ ਵਜੀਰ ਏ ਆਜਮ ਕਿਸੇ ਬਾਹਰਲੇ ਮੁਲਕ ਦੇ ਦੌਰੇ ਤੇ ਜਾਂਦੇ ਹਨ, ਇਥੋ ਤੱਕ ਇੰਡੀਆਂ ਦੇ ਵਜੀਰ ਏ ਆਜਮ ਵੀ ਬੀਤੇ ਸਮੇ ਵਿਚ ਜਦੋ ਅਜਿਹੇ ਦੌਰਿਆ ਤੇ ਰਹੇ ਹਨ, ਤਾਂ ਉਨ੍ਹਾਂ ਦੀਆਂ ਧਰਮਪਤਨੀਆ ਹਮੇਸ਼ਾਂ ਉਨ੍ਹਾਂ ਦੇ ਨਾਲ ਹੁੰਦੀਆ ਹਨ । ਜਿਸ ਨਾਲ ਸੰਸਾਰ ਪੱਧਰ ਤੇ ਆਪਸੀ ਮੁਲਕਾਂ ਦੇ ਸੰਬੰਧ ਜਿਥੇ ਮਜਬੂਤ ਹੁੰਦੇ ਹਨ, ਉਥੇ ਪ੍ਰਾਹੁਣਾਚਾਰੀ ਅਤੇ ਸਮਾਜਿਕ ਰਵਾਇਤਾ ਤੇ ਤੰਦਾ ਅਜਿਹੇ ਸੰਬੰਧਾਂ ਨੂੰ ਹੋਰ ਵਧੇਰੇ ਮਜਬੂਤ ਕਰਦੀਆਂ ਹਨ । ਧਰਮਪਤਨੀਆ ਦੇ ਨਾਲ ਹੋਣ ਨਾਲ ਇਕ ਅੱਛੀ ਨਿਮਰਤਾ, ਮੁਹੱਬਤ ਵਾਲੀ ਭਾਵਨਾ ਵੀ ਸੰਸਾਰ ਪੱਧਰ ਤੇ ਉਜਾਗਰ ਹੁੰਦੀ ਹੈ ਜੋ ਆਪਸੀ ਚੰਗੀਆ ਰਵਾਇਤਾਂ ਨੂੰ ਉਤਪੰਨ ਕਰਦੀ ਹੈ । ਸਾਡੀ ਸ੍ਰੀ ਮੋਦੀ ਨੂੰ ਗੁਜਾਰਿਸ ਹੈ ਕਿ ਉਹ ਆਪਣੀ ਧਰਮਪਤਨੀ ਨੂੰ ਅਜਿਹੇ ਦੌਰਿਆ ਸਮੇ ਜੇਕਰ ਨਾਲ ਰੱਖ ਸਕਣ ਤਾਂ ਉਨ੍ਹਾਂ ਦੇ ਆਪਣੇ ਅਤੇ ਇੰਡੀਆ ਦੀ ਸੱਭਿਅਤਾ ਤੇ ਇਖਲਾਕ ਵਿਚ ਹੋਰ ਵਧੇਰੇ ਸਤਿਕਾਰ ਤੇ ਪਿਆਰ ਵਿਚ ਵਾਧਾ ਹੁੰਦਾ ਹੈ ।

Leave a Reply

Your email address will not be published. Required fields are marked *