ਮੈਂਬਰ ਪਾਰਲੀਮੈਂਟ ਤਿਵਾੜੀ , ਵਿਧਾਇਕ ਕੁਲਵੰਤ ਸਿੰਘ, ਕਿਰਨਵੀਰ ਸਿੰਘ ਕੰਗ, ਬੇਦੀ, ਸਾਧਵੀ ਨੀਲਮਾ, ਕਾਹਲੋਂ, ਪਰਮੋਦ ਮਿਸ਼ਰਾ ,ਐਡਵੋਕੇਟ ਬੈਂਸ, ਰੂਬੀ ਅਤੇ ਰਾਜਾ ਕਵਰਜੋਤ ਸਿੰਘ ਨੇ ਵੀ ਭਰੀ ਹਾਜ਼ਰੀ

ਚੰਡੀਗੜ੍ਹ ਪੰਜਾਬ

ਮੋਹਾਲੀ ,ਬੋਲੇ ਪੰਜਾਬ ਬਿਊਰੋ :

ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਸੰਸਥਾ- ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ:) ਵੱਲੋਂ ਮੋਹਾਲੀ ਦੇ ਫੇਸ 11 ਵਿਖੇ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਕੀਤਾ ਗਿਆ, ਇਸ ਕੈਂਪ ਦਾ ਆਯੋਜਨ ਫਾਊਂਡੇਸ਼ਨ (ਰਜਿ.) ਦੇ ਪ੍ਰਧਾਨ ਬਲਵਿੰਦਰ ਸਿੰਘ ਬੰਬ ਅਤੇ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ ਜਰਨਲ ਸਕੱਤਰ ਗਗਨ ਗੁਲੇਰੀਆ ਦੀ ਦੇਖ -ਰੇਖ ਹੇਠ ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਦੇ ਪ੍ਰਧਾਨ ਸਾਧਵੀ ਨੀਲਮਾ ਦੇ ਸਹਿਯੋਗ ਨਾਲ
ਲਗਾਇਆ ਗਿਆ,
ਇਸ ਮੌਕੇ ਤੇ ਵੱਖ-ਵੱਖ ਬਿਮਾਰੀਆਂ ਅਤੇ ਕੈਂਸਰ ਦੇ 191 ਮਰੀਜ਼ਾਂ ਦਾ ਮੁਫਤ ਚੈੱਕਅਪ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ (ਸੁਹਾਣਾ) ਮੋਹਾਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਸਿਵਲ ਹਸਪਤਾਲ ਦੇ ਡਾਕਟਰ ਪਰਮਿੰਦਰ ਸਿੰਘ ਵੱਲੋਂ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਂਬਰ ਲੋਕ ਸਭਾ ਹਲਕਾ ਚੰਡੀਗੜ੍ਹ -ਮੁਨੀਸ਼ ਤਿਵਾੜੀ ਨੇ ਕਿਹਾ ਕਿ ਇਸ ਮੁਫਤ ਮੈਡੀਕਲ ਚੈੱਕਅਪ ਕੈਂਪ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਨੇ ਆਪਣਾ ਮੁਫਤ ਮੈਡੀਕਲ ਚੈੱਕਅਪ ਕਰਵਾਇਆ , ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਵਰਗੀ ਸ਼੍ਰੀਮਤੀ ਸ਼ਵਦੇਸ਼ ਚੋਪੜਾ ਜੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹਨ, ਜੋ ਕਿ ਸਮਾਜ ਸੇਵਾ ਦੇ ਲਈ ਇੱਕ ਵੱਡਾ ਉਪਰਾਲਾ ਹੈ, ਇਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ,


ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਚੰਡੀਗੜ੍ਹ ਮੁਨੀਸ਼ ਤਿਵਾੜੀ, ਵਿਧਾਇਕ ਮੋਹਾਲੀ ਕੁਲਵੰਤ ਸਿੰਘ, ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ ਕੁਲਜੀਤ ਸਿੰਘ ਬੇਦੀ, ਪੰਥਕ ਚਿੰਤਕ- ਕਿਰਨਵੀਰ ਸਿੰਘ ਕੰਗ, ਭਾਈ ਮੋਹਕਮ ਸਿੰਘ, ਸੀਨੀਅਰ ਭਾਜਪਾ ਨੇਤਾ- ਡਾਕਟਰ ਸ਼ੁਭਾਰ ਸ਼ਰਮਾ, ਰਾਜਾ ਕਵਰਜੋਤ ਸਿੰਘ ਮੋਹਾਲੀ , ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਦੇ ਪ੍ਰਧਾਨ ਸਾਧਵੀ ਨੀਲਮਾ, ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਪਰਮਜੀਤ ਸਿੰਘ ਕਹਲੋਂ- ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪਰਦੀਪ ਸਿੰਘ- ਭਾਰਜ- ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ਸਾਬਕਾ -ਡਿਪਟੀ ਮੇਅਰ ਰਾਉਰਕੇਲਾ (ਉੜੀਸਾ), ਸ਼੍ਰੋਮਣੀ ਅਕਾਲੀ ਦਲ ਮੋਹਾਲੀ (ਸ਼ਹਿਰੀ) ਦੇ ਪ੍ਰਧਾਨ ਕਵਲਜੀਤ ਸਿੰਘ ਰੂਬੀ, ਮੰਦਰ ਕਮੇਟੀ ਪ੍ਰਧਾਨ ਪ੍ਰਮੋਦ ਮਿਸ਼ਰਾ, ਜਰਨਲ ਸਕੱਤਰ ਗਗਨ ਗੁਲੇਰੀਆ, ਪ੍ਰਸਿੱਧ ਗਾਇਕ ਕਲਾਕਾਰਾਂ- ਬਲਜਿੰਦਰ ਕੌਰ ਢਿੱਲੋਂ ,ਸਮਾਜ ਸੇਵੀ- ਵਿਸ਼ਾਲ ਸ਼ਰਮਾ, ਖੁਸ਼ੀ ਦੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਸਾਬਕਾ ਕੌਂਸਲਰ -ਆਰ.ਪੀ ਸ਼ਰਮਾ, ਸਾਬਕਾ ਕੌਂਸਲਰ- ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਭੜਾ, ਸਾਬਕਾ ਕੌਂਸਲਰ- ਉਪਿੰਦਰਜੀਤ ਕੌਰ, ਮਾਸਟਰ ਬਲਵੀਰ ਸਿੰਘ, ਡਾਕਟਰ ਕੁਲਦੀਪ ਸਿੰਘ, ਬਲਜੀਤ ਸਿੰਘ ਹੈਪੀ, ਰਸ਼ਪਾਲ ਸਿੰਘ ਚਾਹਲ, ਅਮਰਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਪਾਵਲਾ, ਸਮੇਤ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ,

Leave a Reply

Your email address will not be published. Required fields are marked *