ਫੂਲਰਾਜ ਸਿੰਘ ਨੇ ਕਿਹਾ : ਪੌਦਿਆਂ ਦਾ ਪਾਲਣ -ਪੋਸ਼ਣ ਕਰਨਾ ਵੀ ਅਤੀ ਜਰੂਰੀ
ਮੋਹਾਲੀ 9 ਜੁਲਾਈ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਸਾਬਕਾ ਕੌਂਸਲਰ ਫੂਲਰਾਜ ਸਿੰਘ ਦੀ ਪ੍ਰੇਰਨਾ ਸਦਕਾ ਅੱਜ ਸੈਕਟਰ 90 -91 ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਨੂੰ
ਬਰਕਰਾਰ ਰੱਖਣ ਦੇ ਲਈ ਪੌਦੇ ਲਗਾਏ ਗਏ, ਇਹ ਪੌਦੇ ਵਿਸ਼ੇਸ਼ ਤੌਰ ਤੇ ਜੇ. ਐਲ.ਪੀ. ਐਲ. ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਬਣਨ ਜਾ ਰਹੇ ਨਵੇਂ ਪਾਰਕ ਅਤੇ ਬੂਥ ਮਾਰਕੀਟ ਦੇ ਵਿੱਚ ਲਗਾਏ ਗਏ, ਜਿਸ ਵਿੱਚ ਉਚੇਚੇ ਤੌਰ ਤੇ ਜੇ.ਐਲ.ਪੀ.ਐਲ. ਦੀ ਤਰਫੋਂ ਸਮਾਜ ਸੇਵੀ ਡਾਕਟਰ ਐਸ. ਐਸ. ਭਵਰਾ ਨੇ ਸ਼ਮੂਲੀਅਤ ਕੀਤੀ , ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇ.ਐਲ.ਪੀ.ਐਲ. ਦੇ ਡਾਕਟਰ ਐਸ.ਐਸ ਭਵਰਾ ਨੇ ਕਿਹਾ ਕਿ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਜੋ ਵੀ ਸੈਕਟਰ ਨਵਾਂ ਡਿਵੈਲਪ ਕੀਤਾ ਜਾਂਦਾ ਹੈ, ਉਸ ਵਿੱਚ ਸਭ ਤੋਂ ਪਹਿਲਾਂ ਹਰਿਆਵਲ ਦਾ ਧਿਆਨ ਜਰੂਰ ਰੱਖਿਆ ਜਾਂਦਾ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਵਿੱਚ ਆਪਣਾ ਯੋਗਦਾਨ ਹਰ ਹੀਲੇ ਪਾਉਣ ਦੀ ਕੋਸ਼ਿਸ਼ ਜਰੂਰ ਕੀਤੀ ਜਾਂਦੀ ਹੈ ਅਤੇ ਅਗਾਂਹ ਵੀ ਜਨਤਾ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਿਡ ਦੀ ਤਰਫੋਂ ਇਸ ਤਰ੍ਹਾਂ ਦੀ ਰਵਾਇਤ ਅਤੇ ਯਤਨ ਜਾਰੀ ਰਹਿਣਗੇ,
ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਸਾਬਕਾ ਕੌਂਸਲਰ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ ਨੇ ਕਿਹਾ ਕਿ ਜੋ- ਜੋ ਵੀ ਵਿਅਕਤੀ ਜਿਸ- ਜਿਸ ਵੀ ਏਰੀਏ ਦੇ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਮਕਸਦ ਨਾਲ ਪੌਦੇ ਲਗਾਉਣ ਦੀ ਮੁਹਿੰਮ ਦੇ ਵਿੱਚ ਸ਼ਾਮਿਲ ਹੁੰਦਾ ਹੈ, ਉਹ ਸਭ ਲੋਕ ਵਧਾਈ ਦੇ ਪਾਤਰ ਹਨ ਅਤੇ ਮੇਰੀ ਇਹ ਸਭਨਾਂ ਨੂੰ ਅਪੀਲ ਹੈ ਕਿ ਜਿੱਥੇ ਸਾਡੀ ਨੈਤਿਕ ਜਿੰਮੇਵਾਰੀ ਪੌਦੇ ਲਗਾਉਣਾ ਬਣਦੀ ਹੈ,ਉੱਥੇ ਸਾਡਾ ਧਰਮ ਇਹ ਵੀ ਕਹਿੰਦਾ ਹੈ ਕਿ ਇਹਨਾਂ ਪੌਦਿਆਂ ਦਾ ਪਾਲਣ -ਪੋਸ਼ਣ ਵੀ ਹਰ ਸੂਰਤ ਦੇ ਵਿੱਚ ਕੀਤਾ ਜਾਵੇ ਅਤੇ ਸਮੇਂ-ਸਮੇਂ ਇਹਨਾਂ ਪੌਦਿਆਂ ਦੇ ਵਿੱਚ ਜਦੋਂ ਤੱਕ ਇਹ ਵੱਡੇ ਨਹੀਂ ਹੋ ਜਾਂਦੇ, ਉਦੋਂ ਤੱਕ ਲਗਾਤਾਰ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ, ਫੂਲਰਾਜ ਸਿੰਘ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇਹ ਤਹਈਆ ਜਰੂਰ ਕਰ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਘਰ ਜਾਂ ਘਰ ਦੇ ਨੇੜੇ ਹਰ ਹੀਲੇ ਘੱਟੋ -ਘੱਟ ਦੋ ਪੌਦੇ ਜਰੂਰ ਲਗਾਵੇ, ਸੈਕਟਰ 90 91 ਦੀ ਬੂਥ ਮਾਰਕੀਟ ਦੇ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੇ ਵਿੱਚ ਸੈਕਟਰ- 90-91 ਦੀਆਂ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਅਤੇ ਕਿਹਾ ਕਿ ਉਹ ਇਹਨਾਂ ਪੌਦਿਆਂ ਦੇ ਪਾਲਣ- ਪੋਸ਼ਣ ਕਰਨ ਦੇ ਲਈ ਵੀ ਆਪਣੇ ਵੱਲੋਂ ਕੋਸ਼ਿਸ਼ ਜਾਰੀ ਰੱਖਣਗੇ, ਇਸ ਮੌਕੇ ਤੇ ਗੁਰਮੀਤ ਸਿੰਘ ਸੈਣੀ,ਜਗਦੀਸ਼ ਸਿੰਘ, ਤੇਜਪਾਲ ਸਿੰਘ, ਪਵਨ ਧੀਮਾਨ, ਜਸਪਾਲ ਸਿੰਘ, ਬੇਲਾ ਸਿੰਘ,ਪਵਿੱਤਰ ਸਿੰਘ, ਪ੍ਰਕਾਸ਼ ਚੰਦ ਸ਼ਰਮਾ, ਡਾਕਟਰ ਪ੍ਰੀਤ ਕੌਰ, ਸੁਖਵੰਤ ਸਿੰਘ,ਮੈਡਮ ਨੇਹਾ, ਮੈਡਮ ਜੋਤੀ, ਹਰਮਨ, ਗੁਰਪ੍ਰੀਤ ਸਿੰਘ- ਗਿਰੀ, ਵਿਕਾਸ ਗੁਪਤਾ, ਸ਼ਸ਼ੀ ਵੀ ਹਾਜ਼ਰ ਸਨ,