ਚੰਡੀਗੜ੍ਹ, 08 ਜੁਲਾਈ, ਬੋਲੇ ਪੰਜਾਬ ਬਿਊਰੋ ;
ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ NDPS Act ਨਾਲ ਸਬੰਧਤ ਕੇਸ ਵਿਚ ਪੁਲਿਸ ਵੱਲੋਂ ਨਵੇਂ ਅਤੇ ਤਾਜ਼ਾ ਸੰਮਨ ਭਜਨ ਦੀ ਤਿਆਰੀ ਕੀਤੀ ਜਾ ਰਹੀ ਹੈ . ਕਥਿਤ ਅਨੁਸਾਰ ਇਹ ਸੰਮਨ ਛੇਤੀ ਹੀ ਜਾਰੀ ਕੀਤੇ ਜਾ ਸਕਦੇ ਹਨ .
ਬੇਸ਼ੱਕ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਵਿੱਚ ਉਸ ਸਮੇਂ ਰਾਹਤ ਮਿਲੀ ਸੀ ਜਦੋਂ ਐਸਆਈਟੀ ਨੇ ਉਹਨਾਂ ਨੂੰ ਭੇਜੇ ਸੰਮਨ ਵਾਪਸ ਲੈ ਲਏ ਸੀ ਪਰ ਲੱਗਦਾ ਹੈ ਕਿ ਇਹ ਰਾਹਤ ਥੋੜ੍ਹ ਚਿਰੀ ਹੈ ਕਿਉਂਕਿ SIT ਵੱਲੋਂ ਛੇਤੀ ਹੀ ਨਵੇਂ ਅਤੇ ਵੱਖਰੇ ਸੁਮਨ ਸੰਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਆਲ੍ਹਾ ਸੂਤਰਾਂ ਅਨੁਸਾਰ ਇਹ ਸੰਮਨ ਕਾਨੂੰਨ ਦੀ ਵੱਖਰੀ ਧਾਰਾ ਅਧੀਨ ਭੇਜੇ ਜਾਣਗੇ ਜਦੋਂ ਕਿ ਵਾਪਸ ਲਏ ਗਏ ਸੰਮਨ ਹੋਰ ਧਾਰਾ ਅਧੀਨ ਜਾਰੀ ਕੀਤੇ ਗਏ ਸਨ ਇਹ ਵੀ ਸੰਭਾਵਨਾ ਹੈ ਕਿ SIT ਵੱਲੋਂ ਇਸੇ ਮਹੀਨੇ ਭਾਵ ਜੁਲਾਈ ਵਿੱਚ ਹੀ ਵਿਕਰਮ ਮਜੀਠੀਆ ਨੂੰ ਜਾਂਚ ਵਿੱਚ ਹਾਜ਼ਰ ਹੋਣ ਲਈ ਸੰਮਨ ਭੇਜੇ ਜਾਣ
.ਚੇਤੇ ਰਹੇ ਕੇ ਕਿ ਪੰਜਾਬ ਪੁਲਿਸ ਦੀ ਬਣਾਈ ਹੋਈ ਵਿਸ਼ੇਸ਼ SIT ਵੱਲੋਂ ਬਿਕਰਮ ਮਜੀਠੀਆ ਨੂੰ ਐਨਡੀਪੀਸੀ ਨਾਲ ਸੰਬੰਧਿਤ ਕੇਸ ਵਿੱਚ ਪੁੱਛ ਗਿੱਛ ਲਈ ਬੁਲਾਇਆ ਜਾਂਦਾ ਰਿਹਾ ਹੈ ਪਿਛਲੇ ਵਾਰ ਜਾਰੀ ਕੀਤੇ ਗਏ ਧਾਰਾ 91 ਦੇ 91 ਅਧੀਨ ਸੰਮਨ ਨੂੰ ਮਜੀਠੀਆ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਦੀ ਸੁਣਵਾਈ ਤੋਂ ਬਾਅਦ ਅੱਜ 8 ਜੁਲਾਈ ਨੂੰ ਪੁਲਿਸ ਨੇ ਆਪਣੇ ਸੰਮਨ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਸੀ