ਪੰਜਾਬੀ ਨੌਜਵਾਨ ਦੀ ਕਨੇਡਾ ਸੜਕ ਹਾਦਸੇ ਵਿੱਚ ਮੌਤ

ਸੰਸਾਰ ਚੰਡੀਗੜ੍ਹ ਪੰਜਾਬ

ਗੁਰਦਾਸਪੁਰ 8 ਜੁਲਾਈ ,ਬੋਲੇ ਪੰਜਾਬ ਬਿਊਰੋ :

 
ਹਰ ਰੋਜ਼ ਵਿਦੇਸ਼ ਤੋਂ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਆ ਰਹੀਆਂ ਹਨ ਹੁਣ ਗੁਰਦਾਸਪੁਰ ਦੇ ਹਲਕਾ ਕਾਹਨੂੰਵਾਨ ਤੋਂ ਕੰਮ ਕਰਦੇ ਸਮਾਜ ਸੇਵੀ ਤੇ ਪੱਤਰਕਾਰ ਕੁਲਦੀਪ ਜਾਫ਼ਲਪੁਰ ਦੇ ਘਰ ਤੋਂ ਸੋਗ ਮਈ ਖਭਰ ਸਾਹਮਣੇ ਆਈ ਹੈ ਉਨ੍ਹਾਂ ਦੇ ਜਵਾਨ ਇੱਕਲੋਤੇ ਪੁੱਤਰ ਜਤਿਨ ਦੀਪ ਸਿੰਘ ਜੋਕਿ ਕਨੇਡਾ ਰਹਿੰਦਾ ਸੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੁਲਦੀਪ ਜਾਫਲਪੁਰ ਵੀ ਇਨ੍ਹੀ ਦਿੰਨੀ ਕਨੇਡਾ ਵਿੱਚ ਹੀ ਹਨ। ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਭਾਈ ਗਗਨਦੀਪ ਸਿੰਘ ਰਿਆੜ, ਡਾਕਟਰ ਰਣਜੀਤ ਸਿੰਘ, ਅਮਨਦੀਪ ਸਿੰਘ ਰਿਆੜ, ਡਾਕਟਰ ਗੁਰਨੇਕ ਸਿੰਘ ਭੁਪਿੰਦਰ ਸਿੰਘ ਗਿੱਲ, ਕਿਸਾਨ ਤੇ ਸਮਾਜ ਸੇਵੀ ਸੰਸਥਾਵਾਂ ਨੇ, ਕੁਲਦੀਪ ਸਿੰਘ ਜਾਫਲਪੁਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਜਵਾਨ ਪੁੱਤ  ਦੇ ਤੁਰ ਜਾਣ ਨਾਲ ਕਦੇ ਨਾ  ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਕੁਲਦੀਪ ਜਾਫਲਪੁਰ ਦੇ ਪਰਿਵਾਰ ਦੇ ਨਾਲ ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ ਸਮੇਤ ਇਲਾਕੇ ਦੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਸਮੇਤ ਧਾਰਮਿਕ ਜਥੇਬੰਦੀ ਦੇ ਆਗੂਆਂ ਵੱਲੋਂ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Leave a Reply

Your email address will not be published. Required fields are marked *