ਹਾਰ ਦੇ ਡਰ ਕਾਰਣ ਸੰਘਰਸ਼ ਦੇ ਸੰਵਿਧਾਨਿਕ ਹੱਕ ਤੇ ਡਾਕਾ ਮਾਰ ਰਹੀ ਆਮ ਆਦਮੀਆਂ ਦੀ ਸਰਕਾਰ
ਚੰਡੀਗੜ੍ਹ, 8 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਜਲੰਧਰ ਵਿਖੇ ਕੀਤੀ ਜਾਣ ਵਾਲੀ ਸੂਬਾਈ ਰੈਲੀ ਵਿੱਚ ਜਾਣ ਤੋਂ ਰੋਕਣ ਲਈ ਜੱਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੂੰ ਨਜ਼ਰਬੰਦ ਅਤੇ ਗ੍ਰਿਫਤਾਰ ਕਰਨ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਆਖਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਸੰਘਰਸ਼ ਕਰਨ ਦੇ ਸੰਵਿਧਾਨਿਕ ਹੱਕ ਨੂੰ ਕੁਚਲ ਰਹੀ ਹੈ ਅਤੇ ਤਾਨਾਸ਼ਾਹੀ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ। ਹਲਕਾ ਜਲੰਧਰ ਪੱਛਮੀ ਵਿਖੇ ਹੋਣ ਜਾ ਰਹੀ ਜਿਮਨੀ ਚੋਣ ਮੌਕੇ ਜਿੱਥੇ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਡੇਰੇ ਲਗਾਈ ਬੈਠੀ ਹੈ ਅਤੇ ਪਿੰਡਾਂ ਅਤੇ ਮੁਹੱਲਿਆਂ ਅੰਦਰ ਡਰ ਦਾ ਮਹੌਲ ਪੈਦਾ ਕਰਕੇ ਆਪ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਆਪਣੇ ਸੰਵਿਧਾਨਿਕ ਹੱਕ ਦੇ ਤਹਿਤ ਸੰਘਰਸ਼ ਕਰਦੇ ਕਿਰਤੀ ਵਰਗ ਨੂੰ ਕੋਝੇ ਹੱਥਕੰਡੇ ਅਪਣਾ ਕੇ ਰੋਕਿਆ ਜਾ ਰਿਹਾ ਹੈ ਜਿਸਤੋਂ ਇਹ ਸਪੱਸ਼ਟ ਹੈ ਕਿ ਸਰਕਾਰ ਨੂੰ ਹਾਰ ਦਾ ਡਰ ਸਤਾ ਰਿਹਾ ਹੈ।ਜੱਥੇਬੰਦੀ ਦੇ ਆਗੂਆਂ ਕਰਮਜੀਤ ਬੀਹਲਾ, ਸੁਖਵਿੰਦਰ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਰਕਾਰ ਅਤੇ ਮੁੱਖ ਮੰਤਰੀ ਨੂੰ ਚਾਹੀਦਾ ਤਾਂ ਇਹ ਹੈ ਕਿ ਇਹਨਾਂ ਜੰਗਲਾਤ ਕਾਮਿਆਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਂਦਾ ਪ੍ਰੰਤੁ ਰੈਲੀ ਵਿੱਚ ਜਾਣ ਤੋਂ ਰੋਕਣ ਲਈ ਮੁੱਖ ਮੰਤਰੀ ਦੇ ਇਸ਼ਾਰੇ ਤੇ ਪੁਲਿਸ ਵਲੋਂ ਤੜਕੇ ਚਾਰ ਵਜੇ ਹੀ ਵੱਖ-ਵੱਖ ਜ਼ਿਿਲਆਂ ਅੰਦਰ ਆਗੂਆਂ ਅਤੇ ਵਰਕਰਾਂ ਨੂੰ ਘਰਾਂ ਅੰਦਰ ਨਜ਼ਰਬੰਦ ਕਰ ਲਿਆ ਅਤੇ ਕੁਝ ਨੂੰ ਥਾਣਿਆਂ ਅੰਦਰ ਡੱਕ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਇਸ ਉੱਪ ਚੋਣ ਦੌਰਾਨ ਅਤੇ ਭਵਿੱਖ ਵਿੱਚ ਹੋਣ ਜਾ ਰਹੀਆਂ ਚਾਰ ਉੱਪ ਚੋਣਾਂ ਵਿਚ ਦਿੱਤਾ ਜਾਵੇਗਾ। ਆਗੂਆਂ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਸੰਘਰਸ਼ ਦੀ ਅਗਵਾਈ ਕਰਦੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਦੀ ਮੁਅੱਤਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕੋਲ ਮੁਲਾਜ਼ਮ ਵਰਗ ਦੀਆਂ ਜਾਇਜ਼ ਮੰਗਾਂ ਨੂੰ ਹੱਲ ਨਾ ਕਰਨ ਸਬੰਧੀ ਕੋਈ ਢੁਕਵਾਂ ਜਵਾਬ ਨਹੀਂ ਹੈ ਅਤੇ ਉਹ ਜਬਰ ਦਾ ਰਸਤਾ ਅਖਤਿਆਰ ਕਰ ਰਹੀ ਹੈ ਜਿਸਨੂੰ ਮੁਲਾਜ਼ਮ ਵਰਗ ਕਿਸੇ ਕੀਮਤ ਤੇ ਵੀ ਸਹਿਣ ਨਹੀਂ ਕਰੇਗਾ। ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ.ਸ.ਸ.ਫ. ਵਲੋਂ ਮਿਤੀ 14 ਜੁਲਾਈ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਮੰਗਾਂ ਦੀ ਚਰਚਾ ਕਰਨ ਉਪਰੰਤ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ, ਕਿਸ਼ੋਰ ਚੰਦ ਗਾਜ਼, ਗੁਰਦੇਵ ਸਿੰਘ ਸਿੱਧੂ, ਸਿਮਰਜੀਤ ਸਿੰਘ ਬਰਾੜ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਰਜਿੰਦਰ ਸਿੰਘ ਰਿਆੜ, ਅਮਰੀਕ ਸਿੰਘ, ਅਨਿਲ ਕੁਮਾਰ, ਕੁਲਦੀਪ ਪੂਰੋਵਾਲ, ਸੁਭਾਸ਼ ਚੰਦਰ, ਮਨੋਹਰ ਲਾਲ ਸ਼ਰਮਾ, ਨਿਰਭੈ ਸਿੰਘ ਸ਼ੰਕਰ, ਪੂਰਨ ਸਿੰਘ ਸੰਧੂ, ਚਮਕੌਰ ਸਿੰਘ ਨਾਭਾ, ਮਾਲਵਿੰਦਰ ਸਿੰਘ, ਮੋਹਣ ਸਿੰਘ ਪੂਨੀਆ, ਦਵਿੰਦਰ ਸਿੰਘ ਬਿੱਟੂ, ਜਸਵੀਰ ਤਲਵਾੜਾ, ਪੁਸ਼ਪਿੰਦਰ ਸਿੰਘ, ਰਜੇਸ਼ ਕੁਮਾਰ ਅਮਲੋਹ, ਬਲਵਿੰਦਰ ਭੁੱਟੋ, ਬੋਬਿੰਦਰ ਸਿੰਘ, ਗਰਿਪ੍ਰੀਤ ਰੰਗੀਲਪੁਰ, ਤਰਸੇਮ ਮਾਧੋਪੁਰੀ, ਜਰਨੈਲ ਸਿੰਘ, ਜਸਵੀਰ ਸਿੰਘ ਸ਼ੀਰਾ, ਰਾਣੋ ਖੇੜੀ ਗਿੱਲਾਂ, ਬਿਮਲਾ ਰਾਣੀ, ਸ਼ਰਮੀਲਾ ਦੇਵੀ, ਗੁਰਪ੍ਰੀਤ ਕੌਰ, ਕਰਮਾਪੁਰੀ, ਜਗਤਾਰ ਸਿੰਘ ਫਰਜ਼ੁਲਾਪੁਰ, ਸੁਖਦੇਵ ਚੰਗਾਲੀਵਾਲਾ, ਦਰਸ਼ਣ ਚੀਮਾ, ਜੱਗਾ ਸਿੰਘ ਅਲੀਸ਼ੇਰ, ਮੱਖਣ ਸਿੰਘ ਖਗਨਵਾਲ, ਗੁਰਪ੍ਰੀਤ ਸਿੰਘ ਹੀਰ, ਮੁਕੇਸ਼ ਕੁਮਾਰ, ਜਸਵਿੰਦਰਪਾਲ ਕਾਂਗੜ, ਗੁਰਤੇਜ ਸਿੰਘ ਖਹਿਰਾ, ਜਗਦੀਪ ਸਿੰਘ ਮਾਂਗਟ, ਬੀਰਇੰਦਰਜੀਤ ਪੁਰੀ, ਫੁੰਮਣ ਸਿੰਘ ਕਾਠਗੜ੍ਹ ਆਦਿ ਆਗੂ ਵੀ ਹਾਜਰ ਸਨ।