ਮੋਹਾਲੀ, 7 ਜੁਲਾਈ ,ਬੋਲੇ ਪੰਜਾਬ ਬਿਊਰੋ :
ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਲਾਅ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕਰਵਾਈ ਗਈ ਪ੍ਰੀਖਿਆ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ।
ਬੀ.ਏ.ਐਲ.ਐਲ.ਬੀ., 7ਵੇਂ ਸਮੈਸਟਰ ਦੀ ਪ੍ਰੀਖਿਆ ਵਿੱਚ ਆਦਰਸ਼ ਕੁਮਾਰ ਝਾਅ ਨੇ 80% ਅੰਕ ਲੈ ਕੇ ਪਹਿਲਾ ਸਥਾਨ, ਚਰਨਜੀਤ ਕੌਰ ਨੇ 78.4% ਅੰਕ ਲੈ ਕੇ ਦੂਜਾ ਸਥਾਨ ਅਤੇ ਨੀਸ਼ੂ ਨੇ 77% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਡਾ: ਦਵਿੰਦਰ ਕੁਮਾਰ ਸਿੰਗਲਾ ਪਿ੍ੰਸੀਪਲ ਆਰੀਅਨਜ਼ ਕਾਲਜ ਆਫ਼ ਲਾਅ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਖ਼ਤ ਮਿਹਨਤ ਲਈ ਵਧਾਈ ਦਿੱਤੀ | ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਅਜਿਹੇ ਸ਼ਾਨਦਾਰ ਨਤੀਜੇ ਕਾਲਜ ਦਾ ਨਾਂ ਹੋਰ ਵਧਾਉਂਦੇ ਹਨ।
ਵਰਨਣਯੋਗ ਹੈ ਕਿ ਆਰੀਅਨਜ਼ ਖੇਤਰ ਦਾ ਇਕਲੌਤਾ ਲਾਅ ਕਾਲਜ ਸੀ ਜੋ ਸਾਲ 2019,2020 ਅਤੇ 2021 ਵਿੱਚ ਕਾਮਨ ਲਾਅ ਐਡਮਿਸ਼ਨ ਟੈਸਟ (CLAT) ਨਾਲ ਜੁੜਿਆ ਹੋਇਆ ਸੀ।ਪਹਿਲੀ ਵਾਰ, ਲਾਅ ਸਕੂਲ ਐਡਮਿਸ਼ਨ ਕਾਉਂਸਿਲ ਦੀ ਤਰਫੋਂ ਪੀਅਰਸਨ ਵੀ.ਯੂ.ਈ. (LSAC) ਨੇ ਆਰੀਅਨਜ਼ ਕਾਲਜ ਆਫ਼ ਲਾਅ ਨੂੰ ਲਾਅ ਸਕੂਲ ਦਾਖ਼ਲਾ ਪ੍ਰੀਖਿਆ (LSAT) ਲਈ ਪ੍ਰੀਖਿਆ ਕੇਂਦਰ ਬਣਾਇਆ ਹੈ। ਟੈਸਟ ਦੇ ਸਕੋਰ ਦੀ ਵਰਤੋਂ ਅਮਰੀਕਾ ਅਤੇ ਕੈਨੇਡਾ ਦੇ ਮਸ਼ਹੂਰ ਲਾਅ ਸਕੂਲਾਂ ਜਿਵੇਂ ਕਿ ਹਾਰਵਰਡ, ਯੇਲ, ਸਟੈਨਫੋਰਡ ਯੂਨੀਵਰਸਿਟੀ, ਬ੍ਰਿਟਿਸ਼ ਕੋਲੰਬੀਆ, ਸ਼ਿਕਾਗੋ ਆਦਿ ਦੁਆਰਾ ਕੀਤੀ ਜਾ ਰਹੀ ਹੈ।