ਵਰਕਰਾਂ ਦੀਆਂ ਮੰਗਾਂ ਮਸਲਿਆਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਕਰਨ ਲਈ ਹੋਵਾਗੇ ਮਜਬੂਰ – ਰਾਮ ਕੁਮਾਰ

ਚੰਡੀਗੜ੍ਹ ਪੰਜਾਬ


ਨੰਗਲ,6, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :

ਬੀ.ਬੀ.ਐਮ.ਬੀ ਵਰਕਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾਂ ਸਮੇਤ ਕਮੇਟੀ ਮੈਂਬਰਾਂ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਦਿਆ ਨੰਦ ਨੇ ਦੱਸਿਆ ਕਿ ਬੀ.ਬੀ.ਐਮ.ਬੀ ਵਿਭਾਗ ਵੱਲੋਂ ਮੋਤ ਹੋ ਚੁੱਕੇ ਵਰਕਰਾਂ ਦੇ ਪਰਿਵਾਰਾਂ ਨੂੰ ਤਰਸ ਦੇ ਅਧਾਰ ਦੀ ਨੌਕਰੀ ਦੇਣ ਲਈ ਸਾਲ ਸਾਲ ਜਾ ਉਸ ਤੋਂ ਵੱਧ ਸਮਾਂ ਲਗਾ ਦਿੱਤਾ ਜਾਂਦਾ ਹੈ। ਤਰਸ਼ ਦੇ ਅਧਾਰ ਦੀ ਨੌਕਰੀ ਲੈਣ ਲਈ ਮ੍ਰਿਤਕ ਦੇ ਪਰਿਵਾਰਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋਂ ਕੇ ਸਰਾ ਸਰ ਗਲਤ ਅਤੇ ਬੇਇਨਸਾਫੀ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਣਦੇ ਸਾਰੇ ਲਾਭ ਅਤੇ ਤਰਸ ਦੇ ਅਧਾਰ ਦੀ ਨੌਕਰੀ 6 ਮਹੀਨਿਆਂ ਦੇ ਅੰਦਰ- ਅੰਦਰ ਦੇਣਾ ਯਕੀਨੀ ਬਣਾਵੇ ਬੀ.ਬੀ.ਐਮ.ਬੀ ਵਿਭਾਗ। ਅਤੇ ਤਰਸ਼ ਦੇ ਅਧਾਰ ਦੀ ਨੌਕਰੀ ਮ੍ਰਿਤਕ ਦੇ ਪਰਿਵਾਰ ਦੀ ਯੋਗਤਾ ਦੇ ਅਧਾਰ ਤੇ ਦਿੱਤੀ ਜਾਵੇ ਨਾ ਕਿ ਇਹ ਕੀਤਾ ਜਾਵੇ ਕੇ ਬੇਲਦਾਰ ਦਾ ਪੁੱਤਰ ਬੇਲਦਾਰ ਲੱਗੇਗਾ। ਉਹਨਾਂ ਇਹ ਵੀ ਕਿਹਾ ਕਿ ਬੀ.ਬੀ.ਐਮ.ਬੀ ਵਿਭਾਗ ਵਿਚ ਬਤੌਰ ਡੇਲੀਵੇਜ ਤੋਂ ਮ੍ਰਿਤਕ ਹੋਏ ਚੰਦਰ ਪਾਲ ਦੇ ਪਰਿਵਾਰ ਨੂੰ ਆਰਥਿਕ ਮਦਦ ਅਤੇ ਤਰਸ ਦੇ ਅਧਾਰ ਤੇ ਉਸ ਦੇ ਪੁੱਤਰ ਨੂੰ ਬਤੌਰ ਡੇਲੀਵੇਜ ਕੰਮ ਤੇ ਰੱਖਿਆ ਜਾਵੇ ਜਾਂ ਪੇਕਸ਼ੋ ਵਿੱਚ ਰਖਵਾਇਆ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਬੀ.ਬੀ.ਐਮ.ਬੀ ਵਿਭਾਗ ਵਿਚ ਹਰ ਮਹੀਨੇ ਕਈ ਕਈ ਸੇਵਾ ਮੁਕਤਿਆ ਹੋ ਰਹੀਆਂ ਹਨ । ਜੌ ਮੌਜੂਦਾ ਵਰਕਰ ਰਹਿੰਦੇ ਹਨ ਉਹਨਾਂ ਪਰ ਦਿਨ ਪ੍ਰਤੀ ਦਿਨ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ। ਉਹ ਭਾਵੇਂ ਫੀਲਡ ਵਰਕਰ ਹੋਣ ਭਾਵੇਂ ਦਫਤਰਾਂ ਦੇ ਵਰਕਰ ਸਾਰੇ ਵਰਕਰਾਂ ਪਰ ਪੋਸਟਾਂ ਖਾਲੀ ਹੋਣ ਕਰਕੇ ਵਰਕਰਾਂ ਨੂੰ ਕਈ ਕਈ ਵਰਕਰਾਂ ਦਾ ਕੰਮ ਕਰਨਾ ਪੈ ਰਿਹਾ ਹੈ। ਵਿਭਾਗ ਵਲੋ ਵਰਕਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਵਿਭਾਗ ਵਿਚ ਖਾਲੀ ਪਈਆਂ ਪੋਸਟਾਂ ਨੂੰ ਫੋਰੀ ਭਰਿਆ ਜਾਵੇ, ਅਤੇ ਜਿਹਨਾਂ ਵੀ ਡਿਗਰੀ ਡਿਪਲੋਮਾ ਅਤੇ ਆਈ .ਟੀ. ਆਈ ਵਾਲਿਆਂ ਨੇ ਬੀ.ਬੀ. ਐੱਮ. ਬੀ ਵਿੱਚ ਅਪ੍ਰਿੰਟਸ਼ਿਪ ਕੀਤੀ ਹੈ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕੰਮ ਤੇ ਰੱਖੇ ਬੀ.ਬੀ.ਐਮ.ਬੀ ਵਿਭਾਗ। ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੀ.ਬੀ.ਐਮ.ਬੀ ਵਿਭਾਗ ਦੇ ਮੁਖੀ ਮਾਣਯੋਗ ਚੇਅਰਮੈਨ ਸਾਹਿਬ ਵਲੋ ਬਾਰ ਬਾਰ ਯੂਨੀਅਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਕੇ ਬੋਰਡ ਦੀ ਇਸ ਮੀਟਿੰਗ ਵਿੱਚ ਅਸੈਨੰਟਵ ਦਾ ਮਸਲਾ ਹੱਲ ਨਹੀਂ ਹੋ ਸਕਿਆ ਆਉਣ ਵਾਲੀ ਅਗਲੀ ਬੋਰਡ ਦੀ ਮੀਟਿੰਗ ਵਿੱਚ ਹੱਲ ਕਰਵਾ ਲਿਆ ਜਾਵੇਗਾ । ਜਿੰਨੀ ਵਾਰ ਵੀ ਬੋਰਡ ਦੀ ਮੀਟਿੰਗ ਹੋਈ ਉਨੀ ਵਾਰ ਹੀ ਮਾਣਯੋਗ ਚੇਅਰਮੈਨ ਸਾਹਿਬ ਵਲੋ ਓਹੀ ਸ਼ਬਦ ਬਾਰ ਬਾਰ ਕੇਹੇ ਜਾ ਰਹੇ ਹਨ ਕਿ ਵਰਕਰਾਂ ਅਤੇ ਅਫ਼ਸਰਾਂ ਨੂੰ ਈਸੇਂਟਵ ਦੇਣ ਦਾ ਮਸਲਾ ਇਸ ਮੀਟਿੰਗ ਵਿੱਚ ਹੱਲ ਨਹੀਂ ਹੋ ਸਕਿਆ। ਇਸ ਮੀਟਿੰਗ ਵਿੱਚ ਹੱਲ ਨਹੀਂ ਹੋ ਸਕਿਆ, ਅਗਲੀ ਮੀਟਿੰਗ ਵਿੱਚ ਹੱਲ ਕਰਵਾ ਲਿਆ ਜਾਵੇਗਾ ਇਹ ਸ਼ਬਦ ਸੁਣ – ਸੁਣ ਕੇ ਤਾਂ ਕੰਨ ਹੀ ਪੱਕ ਗਏ ਹਨ ਹੁਣ ਤਾਂ ਇੰਝ ਹੀ ਲਗਦਾ ਹੈ ਕਿ ਮਾਣਯੋਗ ਚੇਅਰਮੈਨ ਸਾਹਿਬ ਜਾਣ ਬੁੱਝ ਕੇ ਟਾਲ ਮਟੋਲ ਕਰ ਰਹੇ ਹਨ ਜੋ ਕੇ ਗੈਰ ਸੰਵਿਧਾਨਿਕ ਅਤੇ ਬੇਇਨਸਾਫੀ ਹੈ। ਇਸ ਧਕੇਸ਼ਾਹੀ ਨੂੰ ਯੂਨੀਅਨ ਕਿੱਸੇ ਵੀ ਸੂਰਤ ਵਿੱਚ ਬਰਦਾਰਸ਼ਤ ਨਹੀਂ ਕਰੇਂਗੀ । ਇਸੇ ਤਰ੍ਹਾਂ ਇਨਸੈਂਟਿਵ ਦਾ ਮਸਲਾ ਬੀ.ਬੀ.ਐਮ.ਬੀ ਵਿਭਾਗ ਵਿੱਚ ਕੰਮ ਕਰ ਰਹੇ ਸਮੂਹ ਵਰਕਰਾਂ ਅਤੇ ਅਫ਼ਸਰਾਂ ਦਾ ਮਸਲਾ ਹੈ ਜਦੋਂ ਇਹ ਮਸਲਾ ਸਮੁੱਚੇ ਵਰਕਰਾਂ ਦਾ ਹੈ ਅਤੇ ਹਰ ਇਕ ਵਰਕਰ ਕਿਸੇ ਨਾ ਕਿਸੇ ਯੂਨੀਅਨ ਨਾਲ ਜੁੜਿਆਂ ਹੋਇਆ ਹੈ ਜਿਸ ਕਰਕੇ ਇਹ ਮਸਲਾ ਸਾਰਿਆਂ ਯੂਨੀਅਨਾਂ ਦਾ ਹੈ। ਇਸ ਕਰਕੇ ਇਨਸੈਂਟਿਵ ਦੇ ਮਸਲੇ ਨੂੰ ਹੱਲ ਕਰਾਉਣ ਲਈ ਵਿਭਾਗ ਦੀਆਂ ਸਾਰੀਆਂ ਯੂਨੀਅਨਾਂ ਨੂੰ ਇਕੱਠਿਆਂ ਹੋ ਕੇ ਇਕ ਮੰਚ ਤੇ ਸੰਘਰਸ਼ ਕਰਨਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਅੱਜ ਤੱਕ ਕੋਈ ਇਹੋ ਜਿਹਾ ਮਸਲਾ ਹੈ ਨਹੀਂ ਜੋਂ ਬਿਨਾ ਸੰਘਰਸ਼ ਕੀਤੇ ਕਿਸੇ ਸਰਕਾਰ ਨੇ ਜਾ ਮੈਨੇਜਮੈਟਾਂ ਨੇ ਵਰਕਰਾਂ ਜਾਂ ਯੂਨੀਅਨਾਂ ਨੂੰ ਥਾਲੀ ‘ ਚ ਪ੍ਰੋਸ਼ ਕੇ ਦੇ ਦਿੱਤਾ ਹੋਵੇ ਜਦੋਂ ਜਦੋਂ ਵੀ ਕਿਸੇ ਮਸਲਿਆਂ ਨੂੰ ਹੱਲ ਕਰਾਉਣ ਲਈ ਯੂਨੀਅਨਾਂ ਨੇ ਸੰਘਰਸ਼ ਕੀਤੇ ਤਾ ਪ੍ਰਾਪਤੀਆਂ ਕੀਤੀਆਂ। ਸਾਨੂੰ ਵੀ ਸਾਰਿਆਂ ਯੂਨੀਅਨਾਂ ਨੂੰ ਇਕੱਠਿਆਂ ਹੋ ਕੇ ਇਸ ਮਸਲੇ ਨੂੰ ਹੱਲ ਕਰਾਉਣ ਲਈ ਸੰਘਰਸ਼ ਦੇ ਮੈਦਾਨ ਵਿਚ ਆਉਣਾ ਚਾਹੀਦਾ ਹੈ, ਨਹੀਂ ਆਪੋ ਆਪਣੀ ਡਫਲੀ ਤਾਂ ਸਾਰੇ ਵਜ੍ਹਾ ਹੀ ਰਹੇ ਹਨ ਅਤੇ ਵਜਾਂਦੇ ਰਹਿਣਗੇ।
ਯੂਨੀਅਨ ਨੇ ਸਰਬ – ਸੰਪਤੀ ਨਾਲ ਇਹ ਫੈਸਲਾ ਲਿਆ ਕੇ ਜੇਕਰ ਵਰਕਰਾਂ ਦੀਆਂ ਮੰਗਾ ਮਸਲਿਆਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਨੂੰ ਇੱਕ ਮਹੀਨੇ ਤੋਂ ਬਾਅਦ ਕਿਸੇ ਵੀ ਦਿਨ ਸੰਘਰਸ਼ ਕਰਨ ਲਈ ਹੋਣਾ ਪਵੇਗਾ ਮਜ਼ਬੂਰ।
ਮੀਟਿੰਗ ਵਿੱਚ ਹਾਜ਼ਰ ਸਨ – ਦਿਆ ਨੰਦ ਜੋਸ਼ੀ, ਮੰਗਤ ਰਾਮ, ਹਰਜਿੰਦਰ ਸਿੰਘ, ਗੁਰਪ੍ਰਸਾਦ , ਸਿਕੰਦਰ ਸਿੰਘ, ਰਜਿੰਦਰ ਸਿੰਘ, ਬਲਦੇਵ ਚੰਦ,ਰਾਮ ਸਮੇਰ, ਵਿਸ਼ਨ ਦਾਸ,ਦੇਵੀਦਿਆਲ, ਨਾਨਕ ਚੰਦ, ਜਸਪਾਲ ਸਿੰਘ, ਦਵਿੰਦਰ ਸਿੰਘ ,ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ – ਆਸ਼ਾ ਜੋਸ਼ੀ, ਕਾਂਤਾ ਦੇਵੀ, ਸੁਰਿੰਦਰ ਕੌਰ, ਸਵਰਨ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ, ਹਰਬੰਸ ਕੌਰ, ਸੋਨਲ, ਬਲਜੀਤ ਕੌਰ ਆਦਿ।

Leave a Reply

Your email address will not be published. Required fields are marked *