ਲੁਟੇਰਿਆਂ ਨੇ ਐੱਸ.ਬੀ.ਆਈ. ਦਾ ਏ.ਟੀ.ਐਮ ਲੁੱਟਿਆ,ਨਕਦੀ ਲੈ ਕੇ ਫਰਾਰ

ਚੰਡੀਗੜ੍ਹ ਪੰਜਾਬ


ਫਗਵਾੜਾ, 6 ਜੁਲਾਈ, ਬੋਲੇ ਪੰਜਾਬ ਬਿਊਰੋ :


ਫਗਵਾੜਾ ਸ਼ਹਿਰ ਵਿੱਚ ਦਿਨ-ਬ-ਦਿਨ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਪਲਾਹੀ ਰੋਡ ‘ਤੇ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਐੱਸ.ਬੀ.ਆਈ. ਦੇ ਏ.ਟੀ.ਐਮ ਨੂੰ ਨਿਸ਼ਾਨਾ ਬਣਾਇਆ ਅਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਏ.ਟੀ.ਐਮ. ਦੇ ਜਿਸ ਹਿੱਸੇ ‘ਚ ਨਕਦੀ ਰੱਖੀ ਹੋਈ ਸੀ, ਚੋਰਾਂ ਨੇ ਉਸ ਹਿੱਸੇ ਨੂੰ ਕੱਟਣ ਲਈ ਗੈਸ ਕਟਰ ਦੀ ਵਰਤੋਂ ਕੀਤੀ ਅਤੇ ਉਸ ਹਿੱਸੇ ਨੂੰ ਕੱਟ ਕੇ ਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।  ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਫਗਵਾੜਾ ਪੁਲਸ ਨੇ ਭਾਰੀ ਫੋਰਸ ਨਾਲ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।