‘ਪੰਜਾਬ ਸਟੇਟ ਨਹੀਂ, ਰਾਸ਼ਟਰ ਹੈ’, ਨਿੱਝਰ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ

ਬਰੈਂਪਟਨ ਵਿਚ ਤਿੰਨ ਰੋਜਾ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਹੋਈ



ਬਰੈਂਪਟਨ, ਕੈਨੇਡਾ 5 ਜੁਲਾਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) :

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ
ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ ਤੇ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਦੇ ਅਹੁਦੇਦਾਰ ਸਰਦਾਰ ਅਜੈਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ, ਡਾਕਟਰ ਰਮਨੀ ਬਤਰਾ, ਡਾਕਟਰ ਸਤਨਾਮ ਸਿੰਘ ਜੱਸਲ, ਸੰਤੋਖ ਸਿੰਘ ਸੰਧੂ, ਪਿਆਰਾ ਸਿੰਘ ਕੁੱਦੋਵਾਲ ਤੇ ਅਮਰ ਸਿੰਘ ਭੁੱਲਰ ਸਮੇਤ ਹੋਰ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਐਂਡਰੇਲੀਆ ਹਾਲ, ਬਰੈਂਪਟਨ ਵਿਖੇ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਯਾਦਗਾਰੀ ਸ਼ੁਰੁਆਤ ਹੋਈ।
ਇਸ ਦੌਰਾਨ ਸਰਦਾਰ ਚੱਠਾ ਨੇ ਕਾਨਫਰੰਸ ਦੇ ਉਦੇਸ਼ ਵੀ ਹਾਜ਼ਰੀਨਾਂ ਨਾਲ ਸਾਂਝੇ ਕੀਤੇ । ਉਨਾਂ ਨੇ ਪੰਜਾਬ ਅਤੇ ਪੰਜਾਬੀ ਦੀ ਵਧੇਰੇ ਪ੍ਰਫੁੱਲਤਾ ਲਈ ਆਸ ਵੀ ਪ੍ਰਗਟਾਈ।


ਮੁਖ ਮਹਿਮਾਨ ਡਾਕਟਰ ਇੰਦਰਬੀਰ ਸਿੰਘ ਨਿੱਝਰ, ਪ੍ਰਧਾਨ ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ ਨੇ ਉਦਘਾਟਨ ਮੌਕੇ ਕਿਹਾ ਕਿ ਵਾਤਾਵਰਨ ਨੂੰ ਸੰਭਾਲ ਕੇ ਸਾਫ, ਸੁਥਰਾ ਰੱਖਣਾ ਸਾਡਾ ਮੁੱਖ ਮਕਸਦ ਹੋਣਾ ਚਾਹੀਦਾ ਹੈ। ਪੰਜਾਬ ਦਾ ਲੇਖਾ ਜੋਖਾ ਕਰਦੇ ਉਹਨਾਂ ਨੇ ਕਿਹਾ ਕਿ ਸਾਡਾ
ਪੰਜਾਬ ਸਟੇਟ ਨਹੀਂ, ਰਾਸ਼ਟਰ ਹੈ।
ਕਾਨਫਰੰਸ ਦੌਰਾਨ ਬਰੈਮਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ
ਗੁਰਪ੍ਰਤਾਪ ਸਿੰਘ, ਹਰਦੀਪ ਸਿੰਘ ਗਰੇਵਾਲ, ਡਾਕਟਰ ਅਫਜ਼ਲ, ਪੌਲ ਵੈਸੈਂਟੀ, ਕੈਨੇਡਾ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਤੇ ਹੋਰ ਮਾਣ ਯੋਗ ਹਸਤੀਆਂ ਨੇ ਕਾਨਫਰੰਸ ਦੇ ਸ਼ੁਰੂਆਤੀ ਸਮਾਗਮ ਵਿੱਚ ਭਰਵੀਂ ਸ਼ਿਰਕਤ ਕੀਤੀ।

ਰੂਬੀ ਸਹੋਤਾ ਨੇ ਕਿਹਾ ਕਿ ਲੇਖਕਾਂ ਦੇ ਨਾਲ ਨਾਲ ਸਾਡੇ ਘਰਾਂ ਵਿੱਚ ਪੰਜਾਬੀ ਦੇ ਰੀਡਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਣਾ ਚਾਹੀਦਾ। ਡਾਕਟਰ ਤਾਹਿਰ ਨੇ ਕਿਹਾ ਕਿ ਸਾਨੂੰ ਆਪਣੇ ਹੀਰੋ ਅਤੇ ਨਾਇਕਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।
ਹਾਜਰੀਨਾਂ ਵਿੱਚ ਦਲਬੀਰ ਕੌਰ ਸੰਧੂ, ਡਾਕਟਰ ਹਰਿੰਦਰ ਹੁੰਦਲ, ਗੁਰਦੇਵ ਚੌਹਾਨ, ਮਲਵਿੰਦਰ ਡਾਕਟਰ ਸਾਧੂ ਰਾਮ ਲੰਘਿਆਣਾ, ਗੁਰਸ਼ਰਨ ਸਿੰਘ ਸੀਰਾ, ਸੰਜੀਤ ਸਿੰਘ, ਦੀਪ ਕੁਲਦੀਪ, ਕਵਿਤਰੀ ਸੁਰਜੀਤ ਕੌਰ, ਪੋਲੀ ਬਰਾੜ, ਰਮਿੰਦਰ ਵਾਲੀਆ ਤੇ ਦੇਸ਼ਾਂ, ਵਿਦੇਸ਼ਾਂ ਤੋਂ ਹੋਰ ਸ਼ਖਸ਼ੀਅਤਾਂ ਭਰਵੀਂ ਗਿਣਤੀ ਵਿੱਚ ਹਾਜ਼ਰ ਰਹੀਆਂ।

Leave a Reply

Your email address will not be published. Required fields are marked *