ਲੇਬਰ ਪਾਰਟੀ ਨੇ 14 ਸਾਲਾਂ ਬਾਅਦ ਬਰਤਾਨੀਆ ਦੀ ਸੱਤਾ ਵਿੱਚ ਕੀਤੀ ਵਾਪਸੀ, ਸਟਾਰਮਰ ਹੋਣਗੇ ਅਗਲੇ ਪ੍ਰਧਾਨ ਮੰਤਰੀ
ਲੰਡਨ, 5 ਜੁਲਾਈ,ਬੋਲੇ ਪੰਜਾਬ ਬਿਊਰੋ :
ਲੇਬਰ ਪਾਰਟੀ ਦੀ 14 ਸਾਲਾਂ ਬਾਅਦ ਬਰਤਾਨੀਆ ਦੀ ਸੱਤਾ ਵਿੱਚ ਵਾਪਸੀ ਹੋਈ ਹੈ। 5 ਜੁਲਾਈ (ਸ਼ੁੱਕਰਵਾਰ) ਨੂੰ ਐਲਾਨੇ ਗਏ ਨਤੀਜਿਆਂ ਵਿੱਚ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਤੱਕ ਇਸ ਨੂੰ 650 ਵਿੱਚੋਂ 410 ਸੀਟਾਂ ਮਿਲ ਚੁੱਕੀਆਂ ਹਨ। ਬਰਤਾਨੀਆ ਵਿੱਚ ਸਰਕਾਰ ਬਣਾਉਣ ਲਈ 326 ਸੀਟਾਂ ਦੀ ਲੋੜ ਹੈ।
ਬੀਬੀਸੀ ਮੁਤਾਬਕ ਚੋਣਾਂ ਦੌਰਾਨ ਲੇਬਰ ਪਾਰਟੀ ਦੀ ਅਗਵਾਈ ਕਰਨ ਵਾਲੇ ਸਰ ਕੀਰ ਸਟਾਰਮਰ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਜਦੋਂ ਕਿ 2022 ਤੋਂ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰ ਰਹੇ ਰਿਸ਼ੀ ਸੁਨਕ ਨੂੰ ਹੁਣ ਤੱਕ ਸਿਰਫ਼ 119 ਸੀਟਾਂ ਮਿਲੀਆਂ ਹਨ। ਸੁਨਕ ਨੇ ਹਾਰ ਮੰਨ ਕੇ ਪਾਰਟੀ ਤੋਂ ਮੁਆਫੀ ਮੰਗ ਲਈ ਹੈ। ਉਸ ਨੇ ਸਟਾਰਮਰ ਨੂੰ ਫੋਨ ਕੀਤਾ ਅਤੇ ਜਿੱਤ ‘ਤੇ ਵਧਾਈ ਦਿੱਤੀ।