ਪੁਲਿਸ ਵੱਲੋਂ ਜਲੰਧਰ ਰੈਲੀ ਤੋਂ ਪਹਿਲਾਂ ਆਂਗਣਵਾੜੀ ਯੂਨੀਅਨ ਆਗੂ ਘਰ ‘ਚ ਨਜ਼ਰਬੰਦ

ਚੰਡੀਗੜ੍ਹ ਪੰਜਾਬ

ਪੁਲਿਸ ਵੱਲੋਂ ਜਲੰਧਰ ਰੈਲੀ ਤੋਂ ਪਹਿਲਾਂ ਆਂਗਣਵਾੜੀ ਯੂਨੀਅਨ ਆਗੂ ਘਰ ‘ਚ ਨਜ਼ਰਬੰਦ


ਬਠਿੰਡਾ, 5 ਜੁਲਾਈ, ਬੋਲੇ ਪੰਜਾਬ ਬਿਊਰੋ ;


ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜਲੰਧਰ ਵਿੱਚ ਦਿੱਤੇ ਜਾਣ ਵਾਲੇ ਧਰਨੇ ਨੂੰ ਫੇਲ੍ਹ ਕਰਨ ਲਈ ਪੰਜਾਬ ਸਰਕਾਰ ਨੇ ਪੁਲਿਸ ਰਾਹੀਂ ਯੂਨੀਅਨ ਆਗੂਆਂ ਨੂੰ ਅੱਜ ਸਵੇਰੇ ਹੀ ਘਰਾਂ ਵਿੱਚ ਨਜਰਬੰਦ ਕਰ ਦਿੱਤਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਬਠਿੰਡਾ ਦੀ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਦੇ ਘਰ ਅੱਜ ਸਵੇਰੇ 4 ਵਜੇ ਹੀ ਪੁਲਿਸ ਨੇ ਛਾਪਾ ਮਾਰ ਕੇ ਘਰ ਵਿੱਚ ਨਜਰਬੰਦ ਕਰ ਦਿੱਤਾ। ਯੂਨੀਅਨ ਦੀ ਸੂਬਾ ਆਗੂ ਤੇ ਬਠਿੰਡਾ ਦੀ ਜ਼ਿਲ੍ਹਾ ਪ੍ਰੈਸ ਸਕੱਤਰ ਪ੍ਰਤਿਭਾ ਸ਼ਰਮਾ ਨੇ ਕਿਹਾ ਕਿ ਸਰਕਾਰ ਮੰਗਾਂ ਮੰਨਣ ਦੀ ਬਜਾਏ ਡੰਡੇ ਦੇ ਜੋਰ ਨਾਲ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਇਤਿਹਾਸ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਕਿਸੇ ਉਤੇ ਜ਼ੁਲਮ ਕਰਕੇ ਸੰਘਰਸ਼ ਖਤਮ ਨਹੀ਼ ਕੀਤੇ ਜਾ ਸਕਦੇ। ਪ੍ਰਤਿਭਾ ਨੇ ਪ੍ਰਕਾਸ਼ ਸੋਹੀ ਨੂੰ ਘਰ ਵਿੱਚ ਬੰਦ ਕਰਨ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰਾਂ ਉਦੋਂ ਤੱਕ ਸੰਘਰਸ਼ ਕਰਦੀਆਂ ਰਹਿਣਗੀਆਂ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੰਵਿਧਾਨ ਰਾਹੀਂ ਲੋਕਤੰਤਰਿਕ ਢੰਗ ਨਾਲ ਸੰਘਰਸ਼ ਕਰਨ ਦੇ ਮਿਲੇ ਹੱਕ ਨੂੰ ਕੁਚਲ ਰਹੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *