ਹੰਬੜਾ : ਸੱਪ ਦੇ ਡੰਗਣ ਕਾਰਨ ਬੱਚੇ ਦੀ ਮੌਤ, ਭਰਾ ਅਤੇ ਮਾਂ ਦੀ ਹਾਲਤ ਨਾਜ਼ੁਕ

ਚੰਡੀਗੜ੍ਹ ਪੰਜਾਬ

ਹੰਬੜਾ : ਸੱਪ ਦੇ ਡੰਗਣ ਕਾਰਨ ਬੱਚੇ ਦੀ ਮੌਤ, ਭਰਾ ਅਤੇ ਮਾਂ ਦੀ ਹਾਲਤ ਨਾਜ਼ੁਕ


ਹੰਬੜਾ, 4 ਜੁਲਾਈ, ਬੋਲੇ ਪੰਜਾਬ ਬਿਊਰੋ :


ਪਿੰਡ ਸਲੇਮਪੁਰ ਵਿੱਚ ਰਾਤ ਨੂੰ ਸੌਂ ਰਹੇ ਇੱਕ ਪਰਿਵਾਰ ਦੇ ਬੱਚੇ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਅਤੇ ਮ੍ਰਿਤਕ ਦੇ ਭਰਾ ਅਤੇ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਵਾਸੀ ਮਜ਼ਦੂਰ ਸਿਕੰਦਰ ਸ਼ਾਹ ਪੁੱਤਰ ਰੋਹਿਤ ਸ਼ਾਹ ਹਾਲ ਵਾਸੀ ਸਲੇਮਪੁਰ (ਲੁਧਿਆਣਾ) ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਹ ਅਤੇ ਉਸ ਦਾ ਪਰਿਵਾਰ ਆਪਣੇ ਕੁਆਰਟਰਾਂ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਇੱਕ ਜ਼ਹਿਰੀਲੇ ਸੱਪ ਨੇ ਪਹਿਲਾਂ ਉਸ ਦੇ 9 ਸਾਲਾ ਪੁੱਤਰ ਨੂੰ ਅਤੇ ਫਿਰ ਉਸ ਦੇ ਦੂਜੇ ਪੁੱਤਰ, ਜਿਸਦੀ ਉਮਰ 7 ਸਾਲ ਦੇ ਆਸਪਾਸ ਸੀ ਅਤੇ ਉਸਦੀ ਪਤਨੀ ਬੇਬੀ (35) ਨੂੰ ਡੱਸ ਲਿਆ।
ਤਿੰਨਾਂ ਨੂੰ ਪਹਿਲਾਂ ਡੀ.ਐਮ.ਸੀ. ਹਸਪਤਾਲ ਅਤੇ ਫਿਰ ਸਿਵਲ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਸਿਵਲ ਹਸਪਤਾਲ ਦੀ ਡਾਕਟਰੀ ਟੀਮ ਨੇ ਦੱਸਿਆ ਕਿ ਤੁਹਾਡਾ ਬੱਚਾ ਤੰਦਰੁਸਤ ਹੈ। ਉਸ ਨੂੰ ਘਰ ਲੈ ਗਏ, ਪਰ ਜਦੋਂ ਤੱਕ ਉਹ ਘਰ ਪਹੁੰਚਿਆ, ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।