ਵਿਸ਼ਵ ਚੈਪੀਅਨ ਬਣਕੇ ਭਾਰਤ ਪਹੁੰਚੀ ਟੀ-20 ਟੀਮ, ਸਮਰਥਕਾਂ ਦਾ ਹਜੂਮ ਉਮੜਿਆ

ਚੰਡੀਗੜ੍ਹ ਨੈਸ਼ਨਲ ਪੰਜਾਬ

ਵਿਸ਼ਵ ਚੈਪੀਅਨ ਬਣਕੇ ਭਾਰਤ ਪਹੁੰਚੀ ਟੀ-20 ਟੀਮ, ਸਮਰਥਕਾਂ ਦਾ ਹਜੂਮ ਉਮੜਿਆ


ਨਵੀਂ ਦਿੱਲੀ, 4 ਜੁਲਾਈ, ਬੋਲੇ ਪੰਜਾਬ ਬਿਊਰੋ ;


ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਖਿਰਕਾਰ ਭਾਰਤੀ ਟੀਮ ਭਾਰਤ ਪਹੁੰਚ ਗਈ ਹੈ। ਏਅਰਪੋਰਟ ਨੇੜੇ ਸਮਰਥਕਾਂ ਦਾ ਹਜੂਮ ਮੌਜੂਦ ਸੀ।ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵਿਸ਼ਵ ਵਿਜੇਤਾ ਟੀਮ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਰੋਹਿਤ ਸ਼ਰਮਾ ਦੀ ਟੀਮ ਅਤੇ ਮੀਡੀਆ ਵਾਲੇ ਘਰ ਵਾਪਸ ਆ ਸਕਣ। ਏਅਰ ਇੰਡੀਆ ਦੀ ਫਲਾਈਟ AIC24WC (ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ) ਅੱਜ ਸਵੇਰੇ ਭਾਰਤ ਪਹੁੰਚੀ।
ਦੱਸਣਯੋਗ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ, ਉਸ ਦਾ ਸਹਿਯੋਗੀ ਸਟਾਫ, ਬੀਸੀਸੀਆਈ ਦੇ ਕੁਝ ਅਧਿਕਾਰੀ ਅਤੇ ਖਿਡਾਰੀਆਂ ਦੇ ਪਰਿਵਾਰ ਤੂਫ਼ਾਨ ਬੇਰੀਲ ਕਾਰਨ ਬਾਰਬਾਡੋਸ ਵਿੱਚ ਫਸੇ ਹੋਏ ਸਨ। ਟੀਮ ਨੇ ਸ਼ਨੀਵਾਰ ਨੂੰ ਫਾਈਨਲ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਉੱਥੇ ਆਪਣੇ ਹੋਟਲ ਵਿੱਚ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।